SL ਬਨਾਮ PAK

SL ਬਨਾਮ PAK: ਟੀ-20 ਟ੍ਰਾਈ ਸੀਰੀਜ਼ ‘ਚ ਸ਼੍ਰੀਲੰਕਾ ਦੀ ਮੇਜ਼ਬਾਨ ਪਾਕਿਸਤਾਨ ਖਿਲ਼ਾਫ ਰੋਮਾਂਚਕ ਜਿੱਤ

ਸਪੋਰਟਸ, 28 ਨਵੰਬਰ 2025: SL ਬਨਾਮ PAK T20 Tri-Series: ਰਾਵਲਪਿੰਡੀ ‘ਚ ਖੇਡੇ ਗਏ ਟੀ-20 ਟ੍ਰਾਈ ਸੀਰੀਜ਼ ਦੇ ਮੈਚ ‘ਚ ਪਾਕਿਸਤਾਨ ਸ਼੍ਰੀਲੰਕਾ ਤੋਂ 6 ਦੌੜਾਂ ਨਾਲ ਹਾਰ ਗਿਆ। 185 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਮੇਜ਼ਬਾਨ ਪਾਕਿਸਤਾਨ ਟੀਮ ਕਪਤਾਨ ਸਲਮਾਨ ਆਘਾ ਦੇ ਨਾਬਾਦ 63 ਦੌੜਾਂ ਦੇ ਬਾਵਜੂਦ ਸਿਰਫ 178/7 ਹੀ ਬਣਾ ਸਕੀ।

ਆਖਰੀ ਓਵਰ ‘ਚ 10 ਦੌੜਾਂ ਦੀ ਲੋੜ ਸੀ, ਦੁਸ਼ਮੰਥਾ ਚਮੀਰਾ ਨੇ ਸ਼੍ਰੀਲੰਕਾ ਲਈ ਮੈਚ ਜਿੱਤਣ ਲਈ ਲਈ ਸਿਰਫ 3 ਦੌੜਾਂ ਦਿੱਤੀਆਂ। ਇਸ ਜਿੱਤ ਨਾਲ, ਸ਼੍ਰੀਲੰਕਾ ਫਾਈਨਲ ‘ਚ ਪਹੁੰਚ ਗਿਆ। ਪਾਕਿਸਤਾਨ ਪਹਿਲਾਂ ਹੀ ਫਾਈਨਲ ਲਈ ਕੁਆਲੀਫਾਈ ਕਰ ਚੁੱਕਾ ਸੀ, ਜਦੋਂ ਕਿ ਜ਼ਿੰਬਾਬਵੇ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਸੀ।

ਸ਼੍ਰੀਲੰਕਾ ਦੀ ਮਜ਼ਬੂਤ ​​ਬੱਲੇਬਾਜ਼ੀ

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਸ਼੍ਰੀਲੰਕਾ ਨੇ ਆਪਣੇ ਨਿਰਧਾਰਤ 20 ਓਵਰਾਂ ‘ਚ 184/5 ਦੌੜਾਂ ਬਣਾਈਆਂ। ਸ਼੍ਰੀਲੰਕਾ ਦੀ ਸ਼ੁਰੂਆਤ ਹੌਲੀ ਸੀ, ਸ਼੍ਰੀਲੰਕਾ ਨੇ ਆਪਣਾ ਪਹਿਲਾ ਵਿਕਟ 16 ‘ਤੇ ਗੁਆ ਦਿੱਤਾ। ਓਪਨਰ ਪਾਥੁਮ ਨਿਸਾੰਕਾ 8 ਦੌੜਾਂ ‘ਤੇ ਆਊਟ ਹੋ ਗਿਆ।

ਕੁਸਲ ਮੈਂਡਿਸ ਅਤੇ ਕਾਮਿਲ ਮਿਸ਼ਾਰਾ ਨੇ ਫਿਰ ਰਨ ਰੇਟ ਨੂੰ ਤੇਜ਼ ਕੀਤਾ। ਪਾਵਰ ਪਲੇ ‘ਚ ਸ਼੍ਰੀਲੰਕਾ ਨੇ ਇੱਕ ਵਿਕਟ ‘ਤੇ 58 ਦੌੜਾਂ ਬਣਾਈਆਂ। ਮੈਂਡਿਸ ਨੇ 40 ਦੌੜਾਂ ਬਣਾਈਆਂ, ਜਦੋਂ ਕਿ ਮਿਸ਼ਾਰਾ ਨੇ 48 ਗੇਂਦਾਂ ‘ਤੇ ਸ਼ਾਨਦਾਰ 76 ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤ ​​ਸਥਿਤੀ ‘ਚ ਪਹੁੰਚਾਇਆ। ਹੇਠਲੇ ਕ੍ਰਮ ਦੇ ਤੇਜ਼ ਛੋਟੇ ਯੋਗਦਾਨ ਨੇ ਟੀਮ ਨੂੰ 184 ਦੌੜਾਂ ਤੱਕ ਪਹੁੰਚਣ ‘ਚ ਮੱਦਦ ਕੀਤੀ।

ਦੂਜੇ ਪਾਸੇ ਪਾਕਿਸਤਾਨ ਦੀ ਸ਼ੁਰੂਆਤ ਮਾੜੀ ਰਹੀ। ਦੁਸ਼ਮੰਥਾ ਚਮੀਰਾ ਨੇ ਪਹਿਲੇ ਦੋ ਓਵਰਾਂ ‘ਚ ਸਾਹਿਬਜ਼ਾਦਾ ਫਰਹਾਨ (9), ਬਾਬਰ ਆਜ਼ਮ (0), ਅਤੇ ਫਖਰ ਜ਼ਮਾਨ (1) ਨੂੰ ਆਊਟ ਕੀਤਾ। 43 ਦੌੜਾਂ ‘ਤੇ ਚਾਰ ਵਿਕਟਾਂ ਗੁਆਉਣ ਤੋਂ ਬਾਅਦ ਟੀਮ ਦਬਾਅ ‘ਚ ਆ ਗਈ।

ਮੁਸ਼ਕਿਲ ‘ਚ ਕਪਤਾਨ ਸਲਮਾਨ ਆਘਾ ਨੇ ਪਹਿਲਾਂ ਉਸਮਾਨ ਖਾਨ ਨਾਲ 56 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਫਿਰ ਮੁਹੰਮਦ ਨਵਾਜ਼ (27) ਨਾਲ 70 ਦੌੜਾਂ ਜੋੜੀਆਂ। ਉਹ 63 ਦੌੜਾਂ ‘ਤੇ ਨਾਬਾਦ ਰਿਹਾ, ਪਰ ਲੋੜੀਂਦੀ ਰਨ ਰੇਟ ਵਧਦੀ ਰਹੀ। ਪਾਕਿਸਤਾਨ ਨੂੰ ਆਖਰੀ ਛੇ ਗੇਂਦਾਂ ‘ਤੇ 10 ਦੌੜਾਂ ਦੀ ਲੋੜ ਸੀ। ਆਘਾ ਕ੍ਰੀਜ਼ ‘ਤੇ ਸੀ, ਪਰ ਚਮੀਰਾ ਨੇ ਪਹਿਲੀਆਂ ਤਿੰਨ ਗੇਂਦਾਂ ‘ਤੇ ਸਿਰਫ਼ ਤਿੰਨ ਦੌੜਾਂ ਦਿੱਤੀਆਂ।

Read More: WTC ਫਾਈਨਲ ਭਾਰਤੀ ਟੀਮ ਦੀ ਪਹੁੰਚ ਤੋਂ ਬਾਹਰ !, ਜਾਣੋ ਅੰਕ ਸੂਚੀ ਦੇ ਸਮੀਕਰਨ

Scroll to Top