ਚੰਡੀਗੜ੍ਹ, 14 ਫਰਵਰੀ 2025: Sri lanka vs Australia: ਚੈਂਪੀਅਨਜ਼ ਟਰਾਫੀ 2025 ਤੋਂ ਪਹਿਲਾਂ ਸ਼੍ਰੀਲੰਕਾ ਨੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ 174 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ। ਇਹ ਆਸਟ੍ਰੇਲੀਆ ਟੀਮ ਦੀ ਵਨਡੇ ਕ੍ਰਿਕਟ ‘ਚ ਦੌੜਾਂ ਦੇ ਮਾਮਲੇ ‘ਚ ਸ਼੍ਰੀਲੰਕਾ ਖਿਲਾਫ ਸਭ ਤੋਂ ਵੱਡੀ ਹਾਰ ਹੈ। ਇਸ ਜਿੱਤ ਦੇ ਨਾਲ ਸ਼੍ਰੀਲੰਕਾ ਦੀ ਟੀਮ ਨੇ 2 ਮੈਚਾਂ ਦੀ ਵਨਡੇ ਸੀਰੀਜ਼ ‘ਚ ਆਸਟ੍ਰੇਲੀਆ ਨੂੰ 2-0 ਨਾਲ ਕਲੀਨ ਸਵੀਪ ਕਰ ਦਿੱਤਾ ਹੈ। ਸ਼੍ਰੀਲੰਕਾ ਨੇ ਇਸ ਲੜੀ ਦਾ ਪਹਿਲਾ ਮੈਚ 49 ਦੌੜਾਂ ਨਾਲ ਜਿੱਤਿਆ ਸੀ।
ਅੱਜ ਸ਼੍ਰੀਲੰਕਾ (Sri lanka) ਦੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 50 ਓਵਰਾਂ ‘ਚ 4 ਵਿਕਟਾਂ ‘ਤੇ 281 ਦੌੜਾਂ ਬਣਾਈਆਂ। ਜਵਾਬ ‘ਚ ਆਸਟ੍ਰੇਲੀਆਈ (Australia) ਟੀਮ 24.2 ਓਵਰਾਂ ‘ਚ 107 ਦੌੜਾਂ ‘ਤੇ ਆਲ ਆਊਟ ਹੋ ਗਈ। ਕਪਤਾਨ ਸਟੀਵ ਸਮਿਥ ਨੇ ਸਭ ਤੋਂ ਵੱਧ 29 ਦੌੜਾਂ ਬਣਾਈਆਂ। ਡੁਨਿਥ ਵਿਲਾਲੇਜ ਨੇ 4 ਵਿਕਟਾਂ ਲਈਆਂ। ਵਾਨਿੰਦੂ ਹਸਰੰਗਾ ਅਤੇ ਅਸਿਤ ਫਰਨਾਂਡੋ ਨੇ 3-3 ਵਿਕਟਾਂ ਲਈਆਂ।
ਸ਼੍ਰੀਲੰਕਾ ਟੀਮ ਲਈ ਕੁਸਲ ਮੈਂਡਿਸ ਨੇ 115 ਗੇਂਦਾਂ ‘ਚ 101 ਦੌੜਾਂ ਦਾ ਸੈਂਕੜਾ ਜੜਿਆ। ਨਿਸ਼ਾਨ ਮਦੁਸ਼ਕਾ ਨੇ 70 ਗੇਂਦਾਂ ‘ਤੇ 51 ਦੌੜਾਂ ਬਣਾਈਆਂ ਅਤੇ ਚਰਿਥ ਅਸਲਾਂਕਾ ਨੇ 66 ਗੇਂਦਾਂ ‘ਤੇ ਨਾਬਾਦ 78 ਦੌੜਾਂ ਬਣਾਈਆਂ। ਜਾਨਿਥ ਲਿਆਨੇਜ ਨੇ ਨਾਬਾਦ 32 ਦੌੜਾਂ ਦਾ ਯੋਗਦਾਨ ਪਾਇਆ।
Read More: SL vs AUS: ਆਸਟ੍ਰੇਲੀਆ ਖ਼ਿਲਾਫ਼ ਵਨਡੇ ਮੈਚ ‘ਚ ਸ਼੍ਰੀਲੰਕਾ ਨੇ 50 ਦੌੜਾਂ ‘ਤੇ ਗੁਆਏ 4 ਵਿਕਟ




