18 ਸਤੰਬਰ 2025: ਸ਼੍ਰੀਲੰਕਾ (Sri Lanka) ਨੇ 2025 ਏਸ਼ੀਆ ਕੱਪ ਦੇ ਸੁਪਰ ਫੋਰ ਲਈ ਕੁਆਲੀਫਾਈ ਕਰ ਲਿਆ ਹੈ, ਗਰੁੱਪ ਬੀ ਤੋਂ ਅਗਲੇ ਦੌਰ ਵਿੱਚ ਜਾਣ ਵਾਲੀ ਪਹਿਲੀ ਟੀਮ ਬਣ ਗਈ ਹੈ। ਇਸ ਗਰੁੱਪ ਵਿੱਚ ਦੂਜੀ ਟੀਮ ਦੀ ਕਿਸਮਤ ਇਸ ਮੈਚ ਦੇ ਨਤੀਜੇ ‘ਤੇ ਨਿਰਭਰ ਕਰੇਗੀ। ਜੇਕਰ ਸ਼੍ਰੀਲੰਕਾ ਜਿੱਤਦਾ ਹੈ, ਤਾਂ ਅਫਗਾਨਿਸਤਾਨ ਬਾਹਰ ਹੋ ਜਾਵੇਗਾ। ਜੇਕਰ ਸ਼੍ਰੀਲੰਕਾ ਹਾਰ ਜਾਂਦਾ ਹੈ, ਤਾਂ ਬੰਗਲਾਦੇਸ਼ ਬਾਹਰ ਹੋ ਜਾਵੇਗਾ।
ਉਥੇ ਹੀ ਦੱਸ ਦੇਈਏ ਕਿ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਅਫਗਾਨਿਸਤਾਨ ਵਿਰੁੱਧ 170 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਸ਼੍ਰੀਲੰਕਾ ਨੇ 17 ਓਵਰਾਂ ਵਿੱਚ 4 ਵਿਕਟਾ ‘ਤੇ 145 ਦੌੜਾਂ ਬਣਾ ਲਈਆਂ ਹਨ। ਕੁਸਲ ਮੈਂਡਿਸ ਅਤੇ ਕਾਮਿੰਦੂ ਮੈਂਡਿਸ ਅਜੇਤੂ ਹਨ। ਕੁਸਲ ਮੈਂਡਿਸ ਨੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ।
ਸ਼੍ਰੀਲੰਕਾ ਦੀ ਟੀਮ ਨੇ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ। ਸ਼੍ਰੀਲੰਕਾ ਦੀ ਜਿੱਤ ਦੇ ਨਾਲ, ਬੰਗਲਾਦੇਸ਼ ਵੀ ਅਗਲੇ ਦੌਰ ਵਿੱਚ ਪਹੁੰਚ ਗਿਆ, ਜਦੋਂ ਕਿ ਅਫਗਾਨਿਸਤਾਨ ਬਾਹਰ ਹੋ ਗਿਆ।
Read more: AFG ਬਨਾਮ BAN: ਏਸ਼ੀਆ ਕੱਪ ‘ਚ ਬੰਗਲਾਦੇਸ਼ ਲਈ ਅਫਗਾਨਿਸਤਾਨ ਖ਼ਿਲਾਫ ਕਰੋ ਜਾਂ ਮਰੋ ਦਾ ਮੁਕਾਬਲਾ