24 ਅਕਤੂਬਰ 2024: ਵਿਸ਼ਵ ਵਿੱਚ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਦੇਣ ਦੇ ਮਕਸਦ ਨਾਲ ਕੇਰਲਾ ਦੇ ਕੇਲੀਕੇਤ ਤੋਂ ਸਾਈਕਲਾਂ ਤੇ ਨਿਕਲੇ ਛੇ ਨੌਜਵਾਨ (six-youths) ਜਦੋ ਪੰਜਾਬ ਦੇ ਬਟਾਲਾ(Kerala reached Batala ) ਵਿਖੇ ਪਹੁੰਚੇ, ਤਾਂ ਬਟਾਲਾ ਵਿਧਾਇਕ ਦੇ ਭਰਾ ਅੰਮ੍ਰਿਤ ਕਲਸੀ ਅਤੇ ਉਹਨਾਂ ਦੀ ਟੀਮ ਵਲੋਂ ਇਹਨਾਂ ਨੌਜਵਾਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ, ਇਸ ਮੌਕੇ ਸਾਈਕਲਾ ਤੇ 4 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 47 ਦਿਨਾਂ ਵਿੱਚ ਬਟਾਲਾ ਪਹੁੰਚੇ ਇਹਨਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਉਹ ਇਹ ਸਾਈਕਲ ਯਾਤਰਾ ਵਿਸ਼ਵ ਸ਼ਾਂਤੀ ਅਤੇ ਪਿਆਰ ਦਾ ਸੰਦੇਸ਼ ਦੇਣ ਲਈ ਕਰ ਰਹੇ ਹਨ ਅਤੇ ਇਸ ਯਾਤਰਾ ਦੌਰਾਨ ਉਹ 9 ਰਾਜਾਂ ਵਿਚੋਂ ਹੋਕੇ ਨਿਕਲੇ ਹਨ ਅਤੇ ਪੰਜਾਬ ਸਮੇਤ ਸਾਰੇ ਰਾਜਾਂ ਵਿੱਚ ਲੋਕਾਂ ਨੇ ਭਰਵਾਂ ਸਵਾਗਤ ਕਰਦੇ ਹੋਏ ਓਹਨਾਂ ਨੂੰ ਖੂਬ ਪਿਆਰ ਦਿੱਤਾ ਓਥੇ ਹੀ ਵਿਧਾਇਕ ਬਟਾਲਾ ਦੇ ਭਰਾ ਅੰਮ੍ਰਿਤ ਕਲਸੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਹਨਾਂ ਨੌਂਜਵਾਨ ਦੇ ਜਜ਼ਬੇ ਨੂੰ ਦੇਖ ਖੁਸ਼ੀ ਅਤੇ ਮਾਣ ਹੋਇਆ ਹੈ ਉਹਨਾਂ ਕਿਹਾ ਕਿ ਇਹਨਾਂ ਦਾ ਮਕਸਦ ਇਨਸਾਨੀਅਤ ਦੇ ਲਈ ਹੈ|
ਜੁਲਾਈ 2, 2025 12:54 ਪੂਃ ਦੁਃ