ਚੰਡੀਗੜ੍ਹ, 23 ਮਾਰਚ 2024: ਹਿਮਾਚਲ ਪ੍ਰਦੇਸ਼ (Himachal Pradesh) ਕਾਂਗਰਸ ਦੇ ਛੇ ਬਾਗੀ ਵਿਧਾਇਕ ਰਾਜਿੰਦਰ ਰਾਣਾ, ਸੁਧੀਰ ਸ਼ਰਮਾ, ਰਵੀ ਠਾਕੁਰ, ਇੰਦਰਦੱਤ ਲਖਨਪਾਲ, ਦੇਵੇਂਦਰ ਭੁੱਟੋ ਅਤੇ ਚੈਤੰਨਿਆ ਸ਼ਰਮਾ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਸ਼ਨੀਵਾਰ ਨੂੰ ਨਵੀਂ ਦਿੱਲੀ ‘ਚ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਭਾਜਪਾ ਦੇ ਸੂਬਾ ਪ੍ਰਧਾਨ ਡਾ: ਰਾਜੀਵ ਬਿੰਦਲ ਦੀ ਮੌਜੂਦਗੀ ‘ਚ ਸਾਰੇ ਵਿਧਾਇਕ ਭਾਜਪਾ ‘ਚ ਸ਼ਾਮਲ ਹੋ ਗਏ।
ਇਸ ਮੌਕੇ ਰਾਜ ਸਭਾ ਮੈਂਬਰ ਹਰਸ਼ ਮਹਾਜਨ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅਯੋਗ ਵਿਧਾਇਕਾਂ ਨੇ ਵੀਰਵਾਰ ਰਾਤ ਨੂੰ ਭਾਜਪਾ ਆਲਾਕਮਾਨ ਨਾਲ ਹੋਈ ਬੈਠਕ ‘ਚ ਭਾਜਪਾ ‘ਚ ਸ਼ਾਮਲ ਹੋਣ ਦੀ ਹਾਮੀ ਭਰੀ ਸੀ। ਬੈਠਕ ਵਿੱਚ ਰਾਜ ਸਭਾ ਮੈਂਬਰ ਹਰਸ਼ ਮਹਾਜਨ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਰਾਜੀਵ ਬਿੰਦਲ ਮੌਜੂਦ ਸਨ।