ਇਜ਼ਰਾਈਲ, 08 ਸਤੰਬਰ 2025: ਇਜ਼ਰਾਈਲ ਦੇ ਯਰੂਸ਼ਲਮ ਦੇ ਬਾਹਰੀ ਇਲਾਕੇ ਰਾਮੋਟ ਜੰਕਸ਼ਨ ‘ਤੇ ਸੋਮਵਾਰ ਨੂੰ ਹੋਏ ਹਮਲੇ ‘ਚ 6 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਅਤੇ 15 ਜ਼ਖਮੀ ਹੋ ਗਏ। ਇਹ ਘਟਨਾ ਉਦੋਂ ਵਾਪਰੀ ਜਦੋਂ ਦੋ ਹਮਲਾਵਰਾਂ ਨੇ ਭੀੜ-ਭੜੱਕੇ ਵਾਲੇ ਬੱਸ ਸਟਾਪ ਦੇ ਨੇੜੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਜ਼ਰਾਈਲ ਦੇ ਟਾਈਮਜ਼ ਦੇ ਮੁਤਾਬਕ ਚਾਰ ਜਣਿਆਂ ਦੀ ਮੌਕੇ ‘ਤੇ ਮੌਤ ਹੋ ਗਈ, ਜਦੋਂ ਕਿ 2 ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਜ਼ਖਮੀਆਂ ‘ਚੋਂ 6 ਦੀ ਹਾਲਤ ਗੰਭੀਰ ਹੈ।
ਇਜ਼ਰਾਈਲ ਦੀ ਰਾਸ਼ਟਰੀ ਐਮਰਜੈਂਸੀ ਮੈਡੀਕਲ ਸੇਵਾ ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਵਾਲੀ ਥਾਂ ‘ਤੇ ਬਹੁਤ ਸਾਰੇ ਲੋਕ ਬੇਹੋਸ਼ ਪਏ ਸਨ। ਇੱਕ ਬਚਾਅ ਕਰਮਚਾਰੀ ਨੇ ਕਿਹਾ ਕਿ ਜਦੋਂ ਅਸੀਂ ਆਏ ਤਾਂ ਲੋਕ ਸੜਕ ‘ਤੇ ਪਏ ਸਨ। ਸ਼ੀਸ਼ਾ ਟੁੱਟਿਆ ਹੋਇਆ ਸੀ, ਮਲਬਾ ਇਧਰ-ਉਧਰ ਖਿੱਲਰਿਆ ਹੋਇਆ ਸੀ। ਅਸੀਂ ਤੁਰੰਤ ਮੱਦਦ ਕੀਤੀ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ।
ਰਿਪੋਰਟਾਂ ਮੁਤਾਬਕ ਇਹ ਹਮਲਾਵਰ ਪੱਛਮੀ ਕਿਨਾਰੇ ਦੇ ਫਲਸਤੀਨੀ ਸਨ। ਪੁਲਿਸ ਨੇ ਉਨ੍ਹਾਂ ਨੂੰ ਤੁਰੰਤ ਮਾਰ ਦਿੱਤਾ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
Read More: ਨੇਪਾਲ ਸਰਕਾਰ ਨੇ 26 ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਿਉਂ ਲਗਾਈ ਪਾਬੰਦੀ ?