ਪਟਿਆਲਾ, 19 ਅਪ੍ਰੈਲ 2024: ਪਟਿਆਲਾ ਸ਼ਹਿਰ ‘ਚ ਪੈਂਦੇ ਹਲਕਾ ਰਾਜਪੁਰਾ (Rajpura) ਦੀ ਧੀ ਸਿਵਿਕਾ ਹੰਸ ਨੇ ਆਪਣੇ ਮਾਤਾ-ਪਿਤਾ, ਪਰਿਵਾਰ ਅਤੇ ਰਾਜਪੂਰਾ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ । ਸਿਵਿਕਾ ਹੰਸ ਨੇ ਯੂਪੀਐਸੀ ਸੀ ਦੇ ਨਤੀਜਿਆਂ ਵਿੱਚੋਂ 300ਵਾਂ ਰੈਂਕ ਹਾਸਲ ਕੀਤਾ ਹੈ । ਸਿਵਿਕਾ ਹੰਸ ਦੇ ਪਿਓ ਫੋਟੋਗ੍ਰਾਫੀ ਦਾ ਸਟੂਡੀਓ ਚਲਾਉਂਦੇ ਹਨ ਤੇ ਮਾਤਾ ਘਰ ਦੇ ਵਿੱਚ ਰਹਿ ਕੇ ਕੰਮ ਕਾਜ ਕਰਦੇ ਹਨ | ਉੱਥੇ ਹੀ ਇਸ ਲੜਕੀ ਸਿਵਿਕਾ ਹੰਸ ਦੇ ਪਰਿਵਾਰ ਵਿੱਚ ਮਾਤਾ ਪਿਤਾ ਤੋਂ ਇਲਾਵਾ ਛੋਟੇ ਭੈਣ ਭਾਈ ਅਤੇ ਦਾਦੀ ਵੀ ਹਨ |
ਪਰਿਵਾਰ ਦੇ ਪੂਰੇ ਸਾਥ ਸਦਕਾ ਅਤੇ ਅਧਿਆਪਕਾਂ ਦੀ ਮਿਹਨਤ ਸਦਕਾ ਹੰਸ ਪਰਿਵਾਰ ਦੀ ਬੇਟੀ ਨੇ ਆਪਣਾ ਟੀਚਾ ਹਾਸਲ ਕੀਤਾ ਹੈ। ਜਾਣਕਾਰੀ ਦਿੰਦੇ ਹੋਇਆ ਸਿਵਿਕਾ ਹੰਸ ਨੇ ਦੱਸਿਆ ਕਿ ਉਸ ਨੇ ਇੱਕ ਦਿਨ ਦੇ ਵਿੱਚ ਸੱਤ ਅੱਠ ਘੰਟੇ ਪੜਨ ਦੀ ਆਪਣੀ ਰੂਟੀਨ ਬਰਕਰਾਰ ਰੱਖੀ ਅਤੇ ਨਾਲ ਨਾਲ ਐਮਏ ਅੰਗਰੇਜ਼ੀ ਦੀ ਪੜ੍ਹਾਈ ਵੀ ਜਾਰੀ ਰੱਖੀ |
ਉੱਥੇ ਹੀ ਪਿਓ ਦਾ ਕਹਿਣਾ ਸੀ ਕਿ ਜਦੋਂ ਸਾਡੀ ਬੱਚੀ ਨੇ ਇਹ ਸੁਪਨਾ ਦੇਖਿਆ ਤੇ ਅਸੀਂ ਉਸਦੇ ਸੁਪਨੇ ਦੇ ਪੂਰੇ ਹੋਣ ਤੱਕ ਉਸਦੇ ਹਰ ਸਫਰ ਦੇ ਵਿੱਚ ਨਾਲ ਰਹੇ ਅਤੇ ਉਸ ਨੇ ਬੜੀਆਂ ਔਕੜਾਂ ਹੋਣ ਦੇ ਬਾਵਜੂਦ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਹਰ ਉਹ ਕੋਸ਼ਿਸ਼ ਕੀਤੀ, ਜਿਸ ਦੇ ਸਦਕਾ ਅੱਜ ਉਹ ਆਪਣਾ ਤੇ ਸਾਡਾ ਸੁਪਨਾ ਸਾਕਾਰ ਕਰ ਪਾਈ ਹੈ। ਉਹਨਾਂ ਨੂੰ ਆਪਣੀ ਧੀ ‘ਤੇ ਮਾਣ ਹੈ |