ਚੰਡੀਗੜ, 15 ਜੁਲਾਈ 2024: ਭਾਰੀ ਮੀਂਹ (Heavy rain) ਅਤੇ ਬਰਸਾਤੀ ਪਾਣੀ ਕਰਕੇ ਉੱਤਰ ਪ੍ਰਦੇਸ਼ (Uttar Pradesh), ਆਸਾਮ (Assam) ਅਤੇ ਗੁਜਰਾਤ (Gujarat) ਦੇ ਕਈ ਜ਼ਿਲ੍ਹਿਆਂ ‘ਚ ਹੜ੍ਹ (flood) ਵਰਗੇ ਹਲਾਤ ਬਣੇ ਹੋਏ ਹਨ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇਨ੍ਹਾਂ ਤਿੰਨਾਂ ਸੂਬਿਆਂ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਹੜ੍ਹ ਅਤੇ ਭਾਰੀ ਮੀਂਹ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ ਹੈ | ਕੇਂਦਰ ਸਰਕਾਰ ਨੇ ਇਨ੍ਹਾਂ ਤਿੰਨਾਂ ਸੂਬਿਆਂ ਨੂੰ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿੱਤਾ ਹੈ |
ਦੱਸਿਆ ਜਾ ਰਿਹਾ ਹੈ ਕਿ ਗੱਲਬਾਤ ਦੌਰਾਨ ਅਸਾਮ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਸੂਬੇ ਦੇ ਹਲਾਤਾਂ ਬਾਰੇ ਜਾਣਕਾਰੀ ਦਿੱਤੀ | ਜਿਕਰਯੋਗ ਹੈ ਕਿ ਅਸਾਮ ‘ਚ ਹੜ੍ਹ (flood) ਅਤੇ ਭਾਰੀ ਮੀਂਹ ਕਾਰਨ 109 ਜਣਿਆਂ ਦੀ ਜਾਨ ਜਾ ਚੁੱਕੀ ਹੈ | ਇਸਦੇ ਨਾਲ ਹੀ ਉੱਤਰ ਪ੍ਰਦੇਸ਼ ਦੇ 22 ਜ਼ਿਲ੍ਹਿਆਂ ਦੇ ਲਗਭਗ 1,500 ਪਿੰਡ ਹੜ੍ਹ ਵਰਗੇ ਹਲਾਤ ਬਣੇ ਹਨ ਅਤੇ 150 ਤੋਂ ਵੱਧ ਜਣਿਆਂ ਦੀ ਜਾਨ ਜਾ ਚੁੱਕੀ ਹੈ | ਇਨ੍ਹਾਂ ਸੂਬਿਆਂ ‘ਚ ਹੜ੍ਹ ਕਾਰਨ ਸੈਂਕੜੇ ਨਾਗਰਿਕ ਪ੍ਰਭਾਵਿਤ ਹੋਏ ਹਨ |