ਸਿਰਮੌਰ 09 ਜਨਵਰੀ 2026: Sirmaur Bus Accident: ਸਿਰਮੌਰ ਜ਼ਿਲ੍ਹੇ ਦੇ ਹਰੀਪੁਰਧਾਰ ‘ਚ ਇੱਕ ਨਿੱਜੀ ਬੱਸ ਹਾਦਸੇ ‘ਚ 12 ਜਣਿਆਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਮੌਕੇ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਬਚਾਅ ਕਾਰਜ ਤੇਜ਼ ਰਫ਼ਤਾਰ ਨਾਲ ਚੱਲ ਰਹੇ ਹਨ। ਕੁਪਵੀ ਤੋਂ ਸ਼ਿਮਲਾ ਜਾ ਰਹੀ ਬੱਸ ਹਰੀਪੁਰਧਰ ਨੇੜੇ 50 ਮੀਟਰ ਡੂੰਘੀ ਖੱਡ ‘ਚ ਡਿੱਗ ਗਈ। ਰਿਪੋਰਟਾਂ ਮੁਤਾਬਕ ਇਸ ‘ਚ 45 ਯਾਤਰੀ ਸਵਾਰ ਸਨ।
ਸਥਾਨਕ ਲੋਕ ਜ਼ਖਮੀਆਂ ਨੂੰ ਸੜਕ ‘ਤੇ ਲਿਆ ਰਹੇ ਹਨ। ਹਾਦਸੇ ਤੋਂ ਬਾਅਦ ਘਟਨਾ ਸਥਾਨ ‘ਤੇ ਚੀਕਾਂ ਅਤੇ ਰੌਲਾ ਪੈ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਪੂਰੀ ਤਰ੍ਹਾਂ ਤਬਾਹ ਹੋ ਗਈ।
ਪੁਲਿਸ ਸੁਪਰਡੈਂਟ (ਐਸਪੀ) ਸਿਰਮੌਰ, ਨਿਸਚਿੰਤ ਸਿੰਘ ਨੇਗੀ ਨੇ ਕਿਹਾ ਕਿ ਸਿਰਮੌਰ ਜ਼ਿਲ੍ਹੇ ਦੇ ਹਰੀਪੁਰਧਾਰ ਨੇੜੇ ਕੁਪਵੀ ਤੋਂ ਸ਼ਿਮਲਾ ਜਾ ਰਹੀ ਇੱਕ ਨਿੱਜੀ ਬੱਸ ਸੜਕ ਤੋਂ ਡਿੱਗਣ ਨਾਲ ਨੌਂ ਲੋਕਾਂ ਦੀ ਮੌਤ ਹੋ ਗਈ। ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਬੱਸ ‘ਚ 30-35 ਜਣੇ ਸਵਾਰ ਸਨ। ਹੋਰ ਜਾਣਕਾਰੀ ਦੀ ਉਡੀਕ ਹੈ। ਪੁਲਿਸ ਅਤੇ ਹੋਰ ਬਚਾਅ ਟੀਮਾਂ ਜ਼ਖਮੀਆਂ ਨੂੰ ਬਚਾਉਣ ਲਈ ਕੰਮ ਕਰ ਰਹੀਆਂ ਹਨ।
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸ਼ੁੱਕਰਵਾਰ ਨੂੰ ਸਿਰਮੌਰ ਜ਼ਿਲ੍ਹੇ ਦੇ ਹਰੀਪੁਰਧਾਰ ਨੇੜੇ ਇੱਕ ਨਿੱਜੀ ਬੱਸ ਹਾਦਸੇ ‘ਚ ਹੋਏ ਜਾਨੀ ਅਤੇ ਮਾਲੀ ਨੁਕਸਾਨ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਇਹ ਬਦਕਿਸਮਤ ਬੱਸ ਸ਼ਿਮਲਾ ਤੋਂ ਰਾਜਗੜ੍ਹ ਰਾਹੀਂ ਕੁਪਵੀ ਜਾ ਰਹੀ ਸੀ ਜਦੋਂ ਇਹ ਸੜਕ ਤੋਂ ਪਲਟ ਗਈ ਅਤੇ ਡੂੰਘੀ ਖੱਡ ‘ਚ ਡਿੱਗ ਗਈ।
Read More: Nalagarh News: ਨਾਲਾਗੜ੍ਹ ‘ਚ ਪੁਲਿਸ ਸਟੇਸ਼ਨ ਨੇੜੇ ਧ.ਮਾ.ਕਾ, ਇਮਾਰਤਾਂ ਦੇ ਸ਼ੀਸ਼ੇ ਟੁੱਟੇ




