July 2, 2024 7:32 pm
Sirhind

ਸਰਹਿੰਦ: ਖੇਤਾਂ ‘ਚੋਂ ਸ਼ੱਕੀ ਹਾਲਤ ‘ਚ ਮਿਲੀ ਨੌਜਵਾਨ ਦੀ ਲਾਸ਼, ਜਾਂਚ ‘ਚ ਜੁਟੀ ਪੁਲਿਸ

ਸਰਹਿੰਦ 20 ਫਰਵਰੀ 2024: ਸਰਹਿੰਦ (Sirhind) ਮੰਡੀ ਚੌਂਕੀ ਦੀ ਪੁਲਿਸ ਨੂੰ ਸ਼ੱਕੀ ਹਾਲਤ ‘ਚ ਇੱਕ 35 ਸਾਲਾ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਰਹਿੰਦ ਮੰਡੀ ਚੌਂਕੀ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਸਰਹਿੰਦ ਦੇ ਫਲਾਈਓਵਰ ਰੋਡ ‘ਤੇ ਪੈਂਦੇ ਪੈਟਰੌਲ ਪੰਪ ਦੇ ਸਾਹਮਣੇ ਵਾਲੇ ਖੇਤਾਂ ‘ਚ ਇੱਕ ਵਿਅਕਤੀ ਦੀ ਲਾਸ਼ ਪਈ ਹੈ | ਜਿਸ ‘ਤੇ ਪੁਲਿਸ ਪਾਰਟੀ ਵੱਲੋਂ ਮੌਕੇ ਦਾ ਮੁਆਇਨਾ ਕਰਨ ਉਪਰੰਤ ਉਕਤ ਲਾਸ਼ ਨੂੰ ਕਬਜ਼ੇ ‘ਚ ਲਿਆ ।

ਉਨਾਂ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਕ੍ਰਿਸ਼ਨ ਕੁਮਾਰ(35) ਪੁੱਤਰ ਅਵਤਾਰ ਸਿੰਘ ਵਾਸੀ ਬ੍ਰਾਹਮਣਮਾਜਰਾ ਸਰਹਿੰਦ ਵਜੋਂ ਹੋਈ ਹੈ ਜੋ ਕਿ ਮਜ਼ਦੂਰੀ ਕਰਦਾ ਦੱਸਿਆ ਜਾਂਦਾ ਹੈ। ਮੌਤ ਦੇ ਕਾਰਨਾਂ ਬਾਰੇ ਪੁੱਛੇ ਜਾਣ ‘ਤੇ ਉਨਾਂ ਕਿਹਾ ਕਿ ਲਾਸ਼ ਨੂੰ ਸਿਵਲ ਹਸਪਤਾਲ ਦੀ ਮੌਰਚਰੀ ‘ਚ ਰਖਵਾ ਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ | ਪੋਸਟਮਾਰਟਮ ਰਿਪੋਰਟ ਆਉਣ ਉਪਰੰਤ ਹੀ ਮੌਤ ਦੇ ਕਾਰਨ ਬਾਰੇ ਕੁਝ ਕਿਹਾ ਜਾ ਸਕਦਾ ਹੈ।