ਫਤਿਹਗੜ੍ਹ ਸਾਹਿਬ 30 ਅਕਤੂਬਰ 2023: ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਦੇ ਹੁਕਮਾ ਤੇ ਚਲਾਈ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਥਾਣਾ ਸਰਹਿੰਦ ਦੀ ਪੁਲਿਸ ਨੇ ਇਕ ਵਿਅਕਤੀ ਨੂੰ 4 ਕਿੱਲੋ ਅਫੀਮ (opium) ਸਮੇਤ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਰਾਜ ਕੁਮਾਰ ਨੇ ਦੱਸਿਆ ਕਿ ਥਾਣਾ ਸਰਹਿੰਦ ਦੇ ਐਸ. ਐੱਚ. ਓ. ਨਰਪਿੰਦਰ ਪਾਲ ਸਿੰਘ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਪਿੰਡ ਤਰਖਾਣ ਮਾਜਰਾ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਦੀ ਗੱਡੀ ਇਕ ਮੌਨੇ ਵਿਅਕਤੀ ਕੋਲ ਪੁੱਜੀ, ਜਿਸ ਦੇ ਮੋਢਿਆ ‘ਤੇ ਪਿੱਠੂ ਬੈਗ ਟੰਗਿਆ ਹੋਇਆ ਸੀ, ਜੋ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਗਿਆ ਅਤੇ ਖਤਾਨਾ ਵੱਲ੍ਹ ਨੂੰ ਭੱਜ ਗਿਆ।
ਜਿਸਨੂੰ ਗੱਡੀ ਰੋਕ ਕੇ ਪੁਲਿਸ ਪਾਰਟੀ ਦੀ ਮੱਦਦ ਨਾਲ ਕਾਬੂ ਕਰ ਲਿਆ, ਜਿਸਨੇ ਆਪਣਾ ਨਾਮ ਸ਼ਾਮ ਪਾਲ ਉਰਫ ਸ਼ਾਮ ਲਾਲ ਪੁੱਤਰ ਯਾਦ ਰਾਮ ਵਾਸੀ ਪਿੰਡ ਕੱਟਕਾ ਭਾਰਤ, ਥਾਣਾ ਭਾਮੌਰਾ ਜਿਲ੍ਹਾ ਬਰੇਲੀ, ਯੂ. ਪੀ. ਦੱਸਿਆ। ਉਸਦੇ ਬੈਗ ਵਿਚੋ 4 ਕਿੱਲੋ ਅਫੀਮ (opium) ਬਰਾਮਦ ਹੋਈ। ਸ਼ਾਮ ਲਾਲ ਨੂੰ ਗ੍ਰਿਫਤਾਰ ਕਰ ਥਾਣਾ ਸਰਹਿੰਦ ਵਿਖੇ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਸ਼ਾਮ ਲਾਲ ਦੇ ਖ਼ਿਲਾਫ਼ ਪਹਿਲਾ ਵੀ ਥਾਣਾ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਇਕ ਅਫੀਮ ਦਾ ਮਾਮਲਾ ਦਰਜ ਹੈ। ਸ਼ਾਮ ਲਾਲ ਨੂੰ ਮਾਣਯੋਗ ਅਦਾਲਤ ਫਤਿਹਗੜ੍ਹ ਸਾਹਿਬ ਵਿਚ ਪੇਸ਼ ਕਰਕੇ ਰਿਮਾਂਡ ਲੇ ਕੇ ਉਸਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ।