ਬਲੈਕਆਊਟ

ਲੁਧਿਆਣਾ ‘ਚ ਅੱਜ ਵੱਜਣਗੇ ਸਾਇਰਨ, ਪੂਰੀ ਤਰ੍ਹਾਂ ਬਲੈਕਆਊਟ ਦੇ ਹੁਕਮ ਜਾਰੀ

ਲੁਧਿਆਣਾ, 31ਮਈ 2025: ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ‘ਚ ਅੱਜ ਬ੍ਲੈਕਆਊਟ ਰਹੇਗਾ ਅਤੇ ਮੋਕ ਡਰਿੱਲ ਵੀ ਕੀਤੀ ਜਾਣੀ ਹੈ | ਇਸੇ ਤਹਿਤ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ 31 ਮਈ ਨੂੰ ਰਾਤ 8 ਵਜੇ ਤੋਂ 8.15 ਵਜੇ ਤੱਕ 15 ਮਿੰਟ ਲਈ ਪੂਰੀ ਤਰ੍ਹਾਂ ਬਲੈਕਆਊਟ ਤੇ ਮੌਕ ਡਰਿੱਲ ਕਰੇਗਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਸੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਜ਼ਿਲ੍ਹੇ ਦੇ 18 ਪਿੰਡਾਂ ਸਮੇਤ ਰਾਜਗੁਰੂ ਨਗਰ ਖੇਤਰ ‘ਚ ਮੌਕ ਡਰਿੱਲ ਕੀਤੀ ਜਾਵੇਗੀ।

ਇਸ ਦੌਰਾਨ ਰਾਤ ​​8 ਵਜੇ ਬਿਜਲੀ ਵਿਭਾਗ ਸਬੰਧਤ ਖੇਤਰ ਦੀ ਬਿਜਲੀ ਸਪਲਾਈ ਅਸਥਾਈ ਤੌਰ ‘ਤੇ ਕੱਟ ਦੇਵੇਗਾ ਅਤੇ ਇਸ 15 ਮਿੰਟ ਦੀ ਮੌਕ ਡਰਿੱਲ ਦੇ ਪੂਰਾ ਹੋਣ ਤੋਂ ਬਾਅਦ, ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਬਲੈਕਆਊਟ ਕਾਰਨ ਪਿੰਡ ਭਨੌਰ, ਹਸਨਪੁਰ, ਬੱਦੋਵਾਲ, ਰੁੜਕਾ, ਜਮਗਪੁਰ, ਖਡੂਰ, ਹਵੇਲੀ, ਅੱਡਾ ਸਿਟੀ ਦਾਖਾ, ਅਜੀਤਸਰ, ਈਸੇਵਾਲ, ਗਹੋਰ, ਦੇਤਵਾਲ, ਕੌਲਪੁਰ, ਬੜੈਚ, ਮਦਿਆਣੀ, ਮੋੜ ਕਰੀਮਾ, ਬੂਥਗੜ੍ਹ, ਰਾਜਗੁਰੂ ਅਤੇ ਬੱਦੋਵਾਲ ਛੋਨੀ ਖੇਤਰ ‘ਚ ਬਿਜਲੀ ਸਪਲਾਈ ਕੱਟ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਮੌਕ ਡਰਿੱਲ ਦੌਰਾਨ ਸਾਰੀਆਂ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ।

Read More: Operation Shield: ਪੰਜਾਬ ਸਮੇਤ ਸਰਹੱਦੀ ਸੂਬਿਆਂ ‘ਚ ਅੱਜ ਹੋਵੇਗੀ ਮੋਕ ਡ੍ਰਿਲ

Scroll to Top