ਗੁਹਾਟੀ, 23 ਸਤੰਬਰ 2025: ਗਾਇਕਾ ਜ਼ੁਬੀਨ ਗਰਗ ਦਾ ਮੰਗਲਵਾਰ ਨੂੰ ਗੁਹਾਟੀ ‘ਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਸ਼ਮਸ਼ਾਨਘਾਟ ‘ਚ ਉਨ੍ਹਾਂ ਦੇ ਗੀਤ ਗੂੰਜਦੇ ਰਹੇ। ਕੇਂਦਰੀ ਮੰਤਰੀ ਕਿਰੇਨ ਰਿਜੀਜੂ ਅਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਵੀ ਸ਼ਮਸ਼ਾਨਘਾਟ ‘ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ । ਜ਼ੁਬੀਨ ਦਾ ਦੂਜਾ ਪੋਸਟਮਾਰਟਮ ਅੱਜ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ (GMCH) ‘ਚ ਕੀਤਾ ਗਿਆ। ਪਹਿਲਾ ਪੋਸਟਮਾਰਟਮ ਸਿੰਗਾਪੁਰ ‘ਚ ਕੀਤਾ ਗਿਆ।
ਇਸ ਦੌਰਾਨ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਕਈ ਪ੍ਰਮੁੱਖ ਹਸਤੀਆਂ ਮੌਜੂਦ ਸਨ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਆਪਣੇ ਐਕਸ ‘ਤੇ ਲਿਖਿਆ, “ਤੁਹਾਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।” ਬਾਲੀਵੁੱਡ ਅਤੇ ਅਸਾਮੀ ਗਾਇਕਾ ਜ਼ੁਬੀਨ ਗਰਗ ਦਾ ਹਾਲ ਹੀ ‘ਚ ਦੇਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਨਾਲ ਪੂਰੇ ਸੂਬੇ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਲੋਕ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਸ਼ਮਸ਼ਾਨਘਾਟ ‘ਚ ਇਕੱਠੇ ਹੋਏ।
ਅਸਾਮੀ ਗਾਇਕਾ ਜ਼ੁਬੀਨ ਗਰਗ ਦੀ ਪਤਨੀ ਗਰਿਮਾ ਸੈਕੀਆ ਗਰਗ, ਕਮਰਕੁਚੀ ਐਨਸੀ ਪਿੰਡ ਦੇ ਸ਼ਮਸ਼ਾਨਘਾਟ ‘ਚ ਆਪਣੇ ਪਤੀ ਜ਼ੁਬੀਨ ਗਰਗ ਦੇ ਅੰਤਿਮ ਸਸਕਾਰ ਦੌਰਾਨ ਹੱਥ ਜੋੜ ਕੇ ਰੋਂਦੇ ਰਹੇ |
ਗਾਇਕਾ ਜ਼ੁਬੀਨ ਗਰਗ ਦੀ 19 ਸਤੰਬਰ ਨੂੰ ਸਿੰਗਾਪੁਰ ‘ਚ ਇੱਕ ਹਾਦਸੇ ‘ਚ ਮੌਤ ਹੋ ਗਈ ਸੀ। ਉਨ੍ਹਾਂ ਦੀ ਦੇਹ ਨੂੰ ਹਾਲ ਹੀ ‘ਚ ਭਾਰਤ ਲਿਆਂਦਾ ਗਿਆ ਸੀ, ਜਿੱਥੇ ਦੂਜਾ ਪੋਸਟਮਾਰਟਮ ਕੀਤਾ ਗਿਆ ਸੀ। ਇਸ ਤੋਂ ਬਾਅਦ, ਉਨ੍ਹਾਂ ਦੀ ਦੇਹ ਨੂੰ ਅੰਤਿਮ ਸਸਕਾਰ ਲਈ ਉਨ੍ਹਾਂ ਦੇ ਜੱਦੀ ਸ਼ਹਿਰ ਕਮਰਕੁਚੀ ਲਿਆਂਦਾ ਗਿਆ ਸੀ। ਪਰਿਵਾਰਕ ਮੈਂਬਰਾਂ, ਨਜ਼ਦੀਕੀ ਦੋਸਤਾਂ ਅਤੇ ਕਈ ਪ੍ਰਮੁੱਖ ਹਸਤੀਆਂ ਨੇ ਉੱਥੇ ਸ਼ਰਧਾਂਜਲੀ ਭੇਟ ਕੀਤੀ। ਫਿਰ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
Read More: ਮਸ਼ਹੂਰ ਬਾਲੀਵੁੱਡ ਗਾਇਕਾ ਜ਼ੁਬੀਨ ਗਰਗ ਦਾ 52 ਸਾਲ ਦੀ ਉਮਰ ‘ਚ ਦੇਹਾਂਤ