ਚੰਡੀਗੜ੍ਹ 05 ਮਾਰਚ, 2025: ਮਸ਼ਹੂਰ ਪਲੇਬੈਕ ਗਾਇਕਾ ਕਲਪਨਾ ਰਾਘਵੇਂਦਰ (Singer Kalpana Raghavendar) ਨੂੰ ਲੈ ਕੇ ਵੱਡੀ ਸਾਹਮਣੇ ਆਈ ਹੈ, ਦਰਅਸਲ ਗਾਇਕਾ ਕਲਪਨਾ ਰਾਘਵੇਂਦਰ ਤੇਲੰਗਾਨਾ ਦੇ ਰੰਗਾਰੇਡੀ ‘ਚ ਆਪਣੇ ਘਰ ‘ਚ 4 ਮਾਰਚ ਨੂੰ ਗੰਭੀਰ ਹਾਲਤ ਬੇਹੋਸ਼ ਮਿਲੀ ਸੀ। ਇਸਤੋਂ ਬਾਅਦ ਕਲਪਨਾ ਨੂੰ ਤੁਰੰਤ ਨੇੜਲੇ ਹਸਪਤਾਲ ਲਿਆਂਦਾ ਗਿਆ ਸੀ ।
ਹਾਲ ਹੀ ‘ਚ ਗਾਇਕਾ ਕਲਪਨਾ ਰਾਘਵੇਂਦਰ ਬਾਰੇ ਖ਼ਬਰ ਆਈ ਸੀ ਕਿ ਉਨ੍ਹਾਂ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਹੁਣ ਇਸ ਮਾਮਲੇ ‘ਚ ਗਾਇਕ ਦੀ ਧੀ ਨੇ ਵੱਡਾ ਬਿਆਨ ਦਿੱਤਾ ਹੈ | ਗਾਇਕ ਦੀ ਧੀ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਇਸ ਸਮੇਂ ਐਲਐਲਬੀ ਅਤੇ ਪੀਐਚਡੀ ਕਰ ਰਹੀ ਹੈ। ਇਸ ਕਾਰਨ ਉਨ੍ਹਾਂ ਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਗਈ ਜਿਸ ਲਈ ਡਾਕਟਰਾਂ ਨੇ ਉਸਨੂੰ ਦਵਾਈਆਂ ਦਿੱਤੀਆਂ ਸਨ।
ਹਾਲਾਂਕਿ, ਗਾਇਕ ਨੇ ਆਮ ਤਣਾਅ ਕਾਰਨ ਗਲਤੀ ਨਾਲ ਦਵਾਈ ਦੀ ਓਵਰਡੋਜ਼ ਲੈ ਲਈ ਸੀ, ਜਿਸ ਕਾਰਨ ਇਹ ਘਟਨਾ ਵਾਪਰ ਗਈ। ਇਸ ਤੋਂ ਇਲਾਵਾ, ਗਾਇਕਾ ਦੀ ਧੀ ਨੇ ਇਹ ਵੀ ਦੱਸਿਆ ਕਿ ਕਲਪਨਾ ਸਿਹਤਮੰਦ ਹੈ ਅਤੇ ਇਸ ਸਮੇਂ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਨੇ ਸਾਰਿਆਂ ਨੂੰ ਜਾਣਕਾਰੀ ਨਾਲ ਛੇੜਛਾੜ ਨਾ ਕਰਨ ਦੀ ਬੇਨਤੀ ਕੀਤੀ ਹੈ ਅਤੇ ਦੱਸਿਆ ਹੈ ਕਿ ਉਸਦਾ ਪਰਿਵਾਰ ਬਿਲਕੁਲ ਠੀਕ ਹੈ।
ਘਰ ‘ਚ ਕਲਪਨਾ ਮਿਲੀ ਬੇਹੋਸ਼ (Singer Kalpana found unconscious at home)
ਪਹਿਲਾਂ ਇਹ ਰਿਪੋਰਟ ਆਈ ਸੀ ਕਿ ਕਲਪਨਾ ਨੇ 2 ਮਾਰਚ ਨੂੰ ਨੀਂਦ ਦੀਆਂ ਗੋਲੀਆਂ ਖਾ ਲਈਆਂ ਸਨ ਅਤੇ ਉਹ ਆਪਣੇ ਘਰ ‘ਚ ਬੇਹੋਸ਼ ਪਾਈ ਗਈ ਸੀ। ਕਲਪਨਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਉਦੋਂ ਤੋਂ ਉਹ ਵੈਂਟੀਲੇਟਰ ਸਪੋਰਟ ‘ਤੇ ਹੈ। ਜਦੋਂ ਕਲਪਨਾ ਨੇ ਦੋ ਦਿਨਾਂ ਤੱਕ ਦਰਵਾਜ਼ਾ ਨਹੀਂ ਖੋਲ੍ਹਿਆ, ਤਾਂ ਅਪਾਰਟਮੈਂਟ ਦੀ ਸੁਰੱਖਿਆ ਨੇ ਗੁਆਂਢੀਆਂ ਨੂੰ ਸੂਚਿਤ ਕੀਤਾ। ਉਸਦੇ ਗੁਆਂਢੀਆਂ ਨੇ ਪੁਲਿਸ ਨਾਲ ਸੰਪਰਕ ਕੀਤਾ, ਜਿਸ ਤੋਂ ਬਾਅਦ ਢੁਕਵੀਂ ਕਾਰਵਾਈ ਕੀਤੀ ਗਈ। ਘਟਨਾ ਦੇ ਸਮੇਂ ਕਲਪਨਾ ਦਾ ਪਤੀ ਚੇਨਈ ‘ਚ ਸੀ ਅਤੇ ਇਹ ਖ਼ਬਰ ਸੁਣਦੇ ਹੀ ਉਹ ਹੈਦਰਾਬਾਦ ਪਹੁੰਚ ਗਿਆ।
ਕਲਪਨਾ ਰਾਘਵੇਂਦਰ ਕੌਣ ਹੈ ? (Who is Kalpana Raghavendra?)
ਕਲਪਨਾ ਰਾਘਵੇਂਦਰ ਮਸ਼ਹੂਰ ਪਲੇਬੈਕ ਗਾਇਕ ਟੀਐਸ ਰਾਘਵੇਂਦਰ ਦੀ ਧੀ ਹੈ। ਕਲਪਨਾ ਨੇ ਸਟਾਰ ਸਿੰਗਰ ਮਲਿਆਲਮ ‘ਚ ਹਿੱਸਾ ਲਿਆ ਅਤੇ 2010 ‘ਚ ਖਿਤਾਬ ਆਪਣੇ ਨਾਂ ਕੀਤਾ ਸੀ। ਆਪਣੀ ਜਿੱਤ ਤੋਂ ਬਾਅਦ, ਕਲਪਨਾ ਨੇ ਕਈ ਮਸ਼ਹੂਰ ਸੰਗੀਤਕਾਰਾਂ ਨਾਲ ਕੰਮ ਕੀਤਾ, ਜਿਨ੍ਹਾਂ ‘ਚ ਇਲਿਆਰਾਜਾ ਅਤੇ ਏਆਰ ਰਹਿਮਾਨ ਸ਼ਾਮਲ ਸਨ।
ਕਲਪਨਾ, ਜੋ ਕਿ ਇੱਕ ਸੰਗੀਤਕ ਪਰਿਵਾਰ ਤੋਂ ਹੈ, ਉਨ੍ਹਾਂ ਨੇ ਆਪਣਾ ਕਰੀਅਰ ਪੰਜ ਸਾਲ ਦੀ ਉਮਰ ‘ਚ ਸ਼ੁਰੂ ਕੀਤਾ ਸੀ। ਆਪਣੇ ਲੰਬੇ ਕਰੀਅਰ ‘ਚ ਕਲਪਨਾ ਨੇ ਕਈ ਭਾਸ਼ਾਵਾਂ ‘ਚ 1,500 ਤੋਂ ਵੱਧ ਗਾਣੇ ਰਿਕਾਰਡ ਕੀਤੇ ਹਨ। ਗਾਇਕੀ ਤੋਂ ਇਲਾਵਾ, ਕਲਪਨਾ ਨੇ ਕਮਲ ਹਾਸਨ ਦੀ ਫਿਲਮ ‘ਪੁੰਨਗਈ ਮੰਨਨ’ ‘ਚ ਇੱਕ ਛੋਟੀ ਜਿਹੀ ਭੂਮਿਕਾ ਵੀ ਨਿਭਾਈ ਸੀ।
Read More: ਫਾਜ਼ਿਲਕਾ ‘ਚ 5 ਬੱਚਿਆਂ ਦੇ ਪਿਤਾ ਨੇ ਕੀਤੀ ਖੁ.ਦ.ਕੁ.ਸ਼ੀ