June 24, 2024 6:07 pm
NIA

NIA ਵੱਲੋਂ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਮੇਤ ਕਈ ਸੂਬਿਆਂ ‘ਚ ਇੱਕੋ ਸਮੇਂ ਛਾਪੇਮਾਰੀ

ਚੰਡੀਗ੍ਹੜ, 12 ਮਾਰਚ 2024: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਮੰਗਲਵਾਰ ਸਵੇਰੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬਦਮਾਸ਼ ਸੰਬੰਧਾਂ ਦੀ ਜਾਂਚ ਲਈ 30 ਥਾਵਾਂ ‘ਤੇ ਇੱਕੋ ਸਮੇਂ ਤਲਾਸ਼ੀ ਲਈ ਜਾ ਰਹੀ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਪੰਜਾਬ ਦੇ ਮੋਗਾ ਅਤੇ ਫਰੀਦਕੋਟ ਵਿੱਚ ਐਨ.ਆਈ.ਏ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਹਨ। ਟੀਮ ਸਥਾਨਕ ਪੁਲਿਸ ਨਾਲ ਸਵੇਰੇ 5-6 ਵਜੇ ਦੇ ਕਰੀਬ ਪਹੁੰਚੀ।

ਐਨ.ਆਈ.ਏ  (NIA) ਦੀਆਂ ਟੀਮਾਂ ਫਰੀਦਕੋਟ ਦੇ ਕੋਟਕਪੂਰਾ ਸਥਿਤ ਨਰੇਸ਼ ਕੁਮਾਰ ਉਰਫ ਗੋਲਡੀ ਦੇ ਘਰ ਪਹੁੰਚ ਗਈਆਂ ਹਨ। ਟੀਮਾਂ ਘਰ ਦੀ ਤਲਾਸ਼ੀ ਲੈ ਰਹੀਆਂ ਹਨ। ਗੋਲਡੀ ਦੇ ਰਿਸ਼ਤੇਦਾਰ ਤੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ‘ਤੇ ਐਨ.ਆਈ.ਏ ਨੇ ਛਾਪੇਮਾਰੀ ਕੀਤੀ ਹੈ। ਟੀਮ ਮੋਗਾ ਦੇ ਪਿੰਡ ਬਿਲਾਸਪੁਰ ਦੇ 22 ਸਾਲਾ ਨੌਜਵਾਨ ਰਵਿੰਦਰ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ। ਇਸਤੋਂ ਪਹਿਲਾਂ 6 ਜਨਵਰੀ ਨੂੰ ਕਈ ਅਪਰਾਧ ਸਿੰਡੀਕੇਟ ‘ਤੇ ਕਾਬੂ ਪਾਉਣ ਲਈ ਕਈ ਜਣਿਆਂ ਦੀ ਜਾਇਦਾਦ ਜ਼ਬਤ ਕੀਤੀ ਗਈ ਹਨ |