Silk Mark Expo 2024

Silk Mark Expo: ਸਿਲਕ ਮਾਰਕ ਐਕਸਪੋ-2024 ਰੇਸ਼ਮ ਪ੍ਰੇਮੀਆਂ ਲਈ ਬਣਿਆ ਖਿੱਚ ਦਾ ਕੇਂਦਰ

ਚੰਡੀਗੜ੍ਹ, 07 ਦਸੰਬਰ 2024: ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਭਾਰਤੀ ਸਿਲਕ ਮਾਰਕ ਆਰਗੇਨਾਈਜ਼ੇਸ਼ਨ ਵੱਲੋਂ ਬਾਗਬਾਨੀ ਵਿਭਾਗ, ਪੰਜਾਬ ਸਰਕਾਰ ਅਤੇ ਕੇਂਦਰੀ ਸਿਲਕ ਬੋਰਡ ਦੇ ਸਹਿਯੋਗ ਨਾਲ ਕਰਵਾਏ ਸਿਲਕ ਮਾਰਕ ਐਕਸਪੋ-2024 (Silk Mark Expo 2024) ਸਫਲਤਾਪੂਰਵਕ ਚੱਲ ਰਿਹਾ ਹੈ। ਇਸ ਐਕਸਪੋ ਦਾ ਉਦਘਾਟਨ ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ 4 ਦਸੰਬਰ ਨੂੰ ਕੀਤਾ ਸੀ ਅਤੇ ਇਹ ਹੁਣ ਤੱਕ ਹਜ਼ਾਰਾਂ ਰੇਸ਼ਮ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

ਪੰਜਾਬ ਸਰਕਾਰ ਮੁਤਾਬਕ ਮੰਤਰੀ ਮੋਹਿੰਦਰ ਭਗਤ ਅਤੇ ਬਾਗਬਾਨੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਦੀ ਨਿਗਰਾਨੀ ਹੇਠ ਪੰਜਾਬ ਨੇ ਰੇਸ਼ਮ ਦੀ ਖੇਤੀ ‘ਚ ਆਪਣੇ ਆਪ ਨੂੰ ਇੱਕ ਮੋਹਰੀ ਸੂਬੇ ਵਜੋਂ ਉਭਰਿਆ ਕੀਤਾ ਹੈ ਅਤੇ ਪੇਂਡੂ ਭਾਈਚਾਰਿਆਂ ਲਈ ਟਿਕਾਊ ਰੋਜ਼ੀ-ਰੋਟੀ ਯਕੀਨੀ ਬਣਾ ਰਿਹਾ ਹੈ। ਪੰਜਾਬ ‘ਚ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ‘ਚ ਰੇਸ਼ਮ ਦੀ ਖੇਤੀ ਨੂੰ ਵੱਡਾ ਹੁਲਾਰਾ ਮਿਲਿਆ ਹੈ।

ਮੋਹਿੰਦਰ ਭਗਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਭਾਈਚਾਰਿਆਂ ਦੇ ਸਸ਼ਕਤੀਕਰਨ ਲਈ ਵਚਨਬੱਧ ਹੈ। ਸਿਲਕ ਮਾਰਕ ਐਕਸਪੋ ਦੀ ਸਫਲਤਾ ਕਿਸਾਨਾਂ ਅਤੇ ਕਾਰੀਗਰਾਂ ਲਈ ਬਿਹਤਰ ਆਜੀਵਿਕਾ ਨੂੰ ਯਕੀਨੀ ਬਣਾਉਂਦੇ ਹੋਏ ਰੇਸ਼ਮ ਦੀ ਖੇਤੀ ਦੇ ਦਾਇਰੇ ਨੂੰ ਵਧਾਉਣ ਦੇ ਸਾਡੇ ਸੰਕਲਪ ਨੂੰ ਦਰਸਾਉਂਦੀ ਹੈ।

ਇਸ ਮੌਕੇ ਪੰਜਾਬ ਦੀ ਬਾਗਬਾਨੀ ਡਾਇਰੈਕਟਰ ਸ਼ੈਲੇਂਦਰ ਕੌਰ ਨੇ ਕਿਹਾ ਕਿ ਸ਼ੁੱਧ ਰੇਸ਼ਮ ਉਤਪਾਦ ਬਹੁਤ ਸਾਰੇ ਖਪਤਕਾਰਾਂ ਨੂੰ ਆਕਰਸ਼ਿਤ ਕਰ ਰਹੇ ਹਨ। ਸਿਲਕ ਐਕਸਪੋ-2024 ਜੋ ਕਿ 9 ਦਸੰਬਰ ਤੱਕ ਚੱਲੇਗਾ | ਇਸ ਨਾਲ ਲੋਕਾਂ ਲਈ ਸ਼ੁੱਧ ਰੇਸ਼ਮ ਉਤਪਾਦਾਂ ਨੂੰ ਖਰੀਦਣ ਅਤੇ ਉਨ੍ਹਾਂ ਬਾਰੇ ਜਾਣਨ ਦਾ ਇੱਕ ਵਿਲੱਖਣ ਮੌਕਾ ਹੈ।

ਇਸ ਐਕਸਪੋ (Silk Mark Expo 2024) ‘ਚ ਪੰਜਾਬ, ਹਰਿਆਣਾ, ਕਰਨਾਟਕ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ ਅਤੇ ਹੋਰ ਰਾਜਾਂ ਤੋਂ ਰੇਸ਼ਮ ਦੀਆਂ ਸ਼ਾਨਦਾਰ ਵਸਤੂਆਂ ਜਿਵੇਂ ਕਿ ਸਾੜੀਆਂ, ਸਟੋਲ ਅਤੇ ਘਰੇਲੂ ਸਜਾਵਟ ਦੀਆਂ ਵਸਤੂਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਵੱਖ-ਵੱਖ ਸਟਾਲ ਹਨ। ਐਕਸਪੋ ਵਿੱਚ ਸ਼ੁੱਧ ਰੇਸ਼ਮ ਅਤੇ ਰੇਸ਼ਮ ਉਤਪਾਦਾਂ ਦੀ ਮਹੱਤਵਪੂਰਨ ਵਿਕਰੀ ਖਪਤਕਾਰਾਂ ਵਿੱਚ ਰੇਸ਼ਮ ਦੀ ਵੱਧ ਰਹੀ ਮੰਗ ਨੂੰ ਦਰਸਾਉਂਦੀ ਹੈ।

ਐਕਸਪੋ ਵਿੱਚ ਪੰਜਾਬ, ਹਰਿਆਣਾ, ਕਰਨਾਟਕ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ, ਅਤੇ ਹੋਰਨਾਂ ਸੂਬਿਆਂ ਦੀਆਂ ਸਾੜੀਆਂ, ਸਟੌਲ ਅਤੇ ਘਰੇਲੂ ਸਜਾਵਟੀ ਸਮਾਨ ਆਦਿ ਸਮੇਤ ਸ਼ਾਨਦਾਰ ਰੇਸ਼ਮ ਤੋਂ ਤਿਆਰ ਹੋਈਆਂ ਵਸਤੂਆਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਵੱਖ-ਵੱਖ ਸਟਾਲ ਲਗਾਏ ਗਏ ਹਨ।

Read More: Job: ਕੈਬਿਨਟ ਮੰਤਰੀ ਡਾ: ਰਵਜੋਤ ਸਿੰਘ ਨੇ 85 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਵੰਡੇ

 

Scroll to Top