ਚੰਡੀਗੜ੍ਹ, 9 ਦਸੰਬਰ 2024: ਚੰਡੀਗੜ੍ਹ ਵਿਖੇ ਸੈਕਟਰ-35 ਕਿਸਾਨ ਭਵਨ ‘ਚ ਕਰਵਾਏ ਸਿਲਕ ਮਾਰਕ ਐਕਸਪੋ 2024 (Silk Mark Expo 2024) ਅੱਜ ਸਫਲਤਾਪੂਰਵਕ ਸਮਾਪਤ ਹੋ ਗਿਆ। ਸਮਾਪਤੀ ਸਮਾਗਮ ‘ਚ ਨਵਦੀਪ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਕਾਰੀਗਰਾਂ ਦੀ ਸ਼ਿਲਪਕਾਰੀ ਦੀ ਸ਼ਲਾਘਾ ਕੀਤੀ।
ਇਸ ਸਿਲਕ ਮਾਰਕ ਐਕਸਪੋ ਦਾ ਉਦਘਾਟਨ ਪੰਜਾਬ ਦੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨੇ 4 ਦਸੰਬਰ ਨੂੰ ਕੀਤਾ ਸੀ। ਇਸ ਐਕਸਪੋ ‘ਚ ਰਿਕਾਰਡ ਗਿਣਤੀ ‘ਚ ਲੋਕਾਂ ਨੇ ਹਿੱਸਾ ਲਿਆ। ਪੰਜਾਬ, ਹਰਿਆਣਾ, ਕਰਨਾਟਕ, ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਪੱਛਮੀ ਬੰਗਾਲ ਸਮੇਤ ਵੱਖ-ਵੱਖ ਰਾਜਾਂ ਨੇ ਸਾੜ੍ਹੀਆਂ, ਸਟਾਲ ਅਤੇ ਘਰੇਲੂ ਸਜਾਵਟ ਦੀਆਂ ਵਸਤੂਆਂ ਵਰਗੇ ਆਲੀਸ਼ਾਨ ਰੇਸ਼ਮ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ ਆਪਣੇ ਸਟਾਲ ਲਗਾਏ ਹਨ।
Read More: CM ਭਗਵੰਤ ਮਾਨ ਵੱਲੋਂ ਕਿਸਾਨਾਂ ਸੰਬੰਧੀ ਕੰਪਨੀ ਗ੍ਰਾਂਟ ਥੌਰਨਟਨ ਨੂੰ ਪੂਰਨ ਸਹਿਯੋਗ ਦਾ ਭਰੋਸਾ