July 3, 2024 2:31 am
SKM

ਸਿੱਕਮ ਵਿਧਾਨ ਸਭਾ ਚੋਣਾਂ SKM ਪਾਰਟੀ ਦੀ ਰਿਕਾਰਡ ਤੋੜ 31 ਸੀਟਾਂ ‘ਤੇ ਜਿੱਤ, ਵਿਰੋਧੀ ਪਾਰਟੀ ਨੂੰ ਮਿਲੀ ਸਿਰਫ ਇੱਕ ਸੀਟ

ਚੰਡੀਗੜ੍ਹ, 2 ਜੂਨ, 2024: ਸਿੱਕਮ ਕ੍ਰਾਂਤੀਕਾਰੀ ਮੋਰਚਾ (SKM) ਨੇ ਸਿੱਕਮ ਦੀਆਂ 32 ਵਿਧਾਨ ਸਭਾ ਸੀਟਾਂ ‘ਚੋਂ 31 ‘ਤੇ ਇਕਪਾਸੜ ਜਿੱਤ ਹਾਸਲ ਕੀਤੀ ਹੈ। ਸਿੱਕਮ ਡੈਮੋਕ੍ਰੇਟਿਕ ਫਰੰਟ (SDF) ਨੇ ਇਕਲੌਤੀ ਸ਼ਾਇਰੀ ਵਿਧਾਨ ਸਭਾ ਸੀਟ ਜਿੱਤ ਲਈ ਹੈ। ਸਿੱਕਮ ਅਤੇ ਅਰੁਣਾਚਲ ਵਿੱਚ 19 ਅਪ੍ਰੈਲ ਨੂੰ ਵੋਟਿੰਗ ਹੋਈ ਸੀ।

ਸਿੱਕਮ ਕ੍ਰਾਂਤੀਕਾਰੀ ਮੋਰਚਾ ਵਰਤਮਾਨ ਵਿੱਚ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦੀ ਅਗਵਾਈ ਵਿੱਚ ਸੱਤਾ ਵਿੱਚ ਹੈ। SKM ਦਾ ਸਿੱਕਮ ਡੈਮੋਕ੍ਰੇਟਿਕ ਫਰੰਟ (SDF) ਨਾਲ ਸਿੱਧਾ ਮੁਕਾਬਲਾ ਹੈ। ਭਾਜਪਾ ਅਤੇ ਕਾਂਗਰਸ ਵੀ ਇੱਥੇ ਹਨ, ਪਰ ਉਨ੍ਹਾਂ ਦੀ ਮੌਜੂਦਗੀ ਨਾਮਾਤਰ ਹੈ।

ਸਿੱਕਮ ਕ੍ਰਾਂਤੀਕਾਰੀ ਮੋਰਚਾ ਵਰਤਮਾਨ ਵਿੱਚ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਦੀ ਅਗਵਾਈ ਵਿੱਚ ਸੱਤਾ ਵਿੱਚ ਹੈ। ਸਿੱਕਮ ਕ੍ਰਾਂਤੀਕਾਰੀ ਮੋਰਚਾ ਦਾ ਪਵਨ ਕੁਮਾਰ ਚਾਮਲਿੰਗ ਦੀ ਸਿੱਕਮ ਡੈਮੋਕਰੇਟਿਕ ਫਰੰਟ (SDF) ਨਾਲ ਸਿੱਧਾ ਮੁਕਾਬਲਾ ਸੀ। ਸਿੱਕਮ ‘ਚ ਐੱਸ.ਕੇ.ਐੱਮ ਦੇ ਤੂਫਾਨ ਦੇ ਵਿਚਕਾਰ ਚੋਣ ਮੈਦਾਨ ਵਿੱਚ ਮਜ਼ਬੂਤੀ ਨਾਲ ਡਟਿਆ ਰਿਹਾ , ਉਸ ਉਮੀਦਵਾਰ ਤੇਨਜ਼ਿੰਗ ਨੋਰਬੂ ਲਾਮਥਾ ਹੈ। ਉਹ ਸਿੱਕਮ ਡੈਮੋਕ੍ਰੇਟਿਕ ਫਰੰਟ ਦੀ ਟਿਕਟ ‘ਤੇ ਸ਼ਿਆਰੀ ਵਿਧਾਨ ਸਭਾ ਸੀਟ ਤੋਂ ਜਿੱਤੇ ਹਨ।