Site icon TheUnmute.com

ਸਿੱਖ ਪੰਥ ਤੇ ਪੰਜਾਬ ਲਈ ਸੁਹਿਰਦ ਸੋਚ ਰੱਖਣ ਵਾਲੇ ਸਿੱਖ ਅੱਗੇ ਆਉਣ: ਦਲਜੀਤ ਸਿੰਘ ਬਿੱਟੂ

Sikh Panth

ਅੰਮ੍ਰਿਤਸਰ 21 ਅਕਤੂਬਰ 2022: ਅੰਮ੍ਰਿਤਸਰ ਦੇ ਰੇਲਵੇ ਬੀ-ਬਲਾਕ ਗੁਰਦੁਆਰਾ ਸ਼ਹੀਦ ਗੰਜ ਵਿਖੇ ਸਿੱਖ ਪੰਥ ਵੱਲੋਂ ਇਕ ਵੱਡਾ ਇਕੱਠ ਕੀਤਾ ਗਿਆ, ਜਿਸ ਦੀ ਅਗਵਾਈ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦੇ ਹੋਏ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਆਉਣ ਵਾਲਾ ਦਹਾਕਾ ਸਿੱਖ ਪੰਥ ਲਈ ਬਹੁਤ ਹੀ ਮਹੱਤਵਪੂਰਨ ਹੈ ਅਤੇ ਇਸ ਵਿੱਚ ਸਿੱਖ ਪੰਥ ਵਿੱਚ ਵੱਡੇ ਬਦਲਾਅ ਵੇਖਣ ਨੂੰ ਮਿਲ ਸਕਦੇ ਹਨ |

ਉਨ੍ਹਾਂ ਦੀ ਮੁਰਾਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੀ, ਜਿਥੇ ਕਿ ਇੱਕ ਪਰਿਵਾਰ ਦੇ ਪ੍ਰਬੰਧ ਹੇਠਾਂ ਸ੍ਰੀ ਅਕਾਲ ਤਖ਼ਤ ਸਾਹਿਬ ਚੱਲ ਰਿਹਾ ਹੈ| ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕੀ ਇੱਕ ਪਰਿਵਾਰ ਦੇ ਪ੍ਰਬੰਧ ਹੇਠਾਂ ਸ੍ਰੀ ਅਕਾਲ ਤਖਤ ਸਾਹਿਬ ‘ਚ ਚੱਲ ਰਿਹਾ ਹੈ | ਇਸ ਨੂੰ ਇਸ ਪ੍ਰਬੰਧ ਤੋਂ ਆਜ਼ਾਦ ਕਰਵਾਉਣਾ ਇਕ ਮੁੱਖ ਟੀਚਾ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਅਤੇ ਸਿੱਖ ਪੰਥ ਲਈ ਸੁਹਿਰਦ ਸੇਵਾ ਅਤੇ ਸਿਮਰਨ ਵਾਲੇ ਸਿੱਖਾਂ ਨੂੰ ਭਾਈ ਬਿੱਟੂ ਨੇ ਅੱਗੇ ਆਉਣ ਦੀ ਅਪੀਲ ਕੀਤੀ |

ਉਨ੍ਹਾਂ ਕਿਹਾ ਨੇ ਅੱਜ ਦਾ ਇਕੱਠ ਸਿੱਖ ਪੰਥ ਦੀ ਪੁਰਾਤਨ ਰਵਾਇਤ ਜਿਸ ਵਿੱਚ ਦੀਵਾਲੀ ਤੋਂ ਪਹਿਲੇ ਇਕੱਠ ਕੀਤਾ ਜਾਂਦਾ ਸੀ, ਉਸ ਨੂੰ ਮੁੜ ਸੁਰਜੀਤ ਕਰਨ ਦਾ ਯਤਨ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿਚ ਸੰਵਾਦ ਦੀ ਕਮੀ ਕਰਕੇ ਕਈ ਵਖਰੇਵੇਂ ਆ ਗਏ ਹਨ | ਜਿਸ ਨੂੰ ਇਕੱਠ ਕਰ ਕੇ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ |

ਭਾਈ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਰਣਜੀਤ ਸਿੰਘ ਦੇ ਸਮਾਗਮ ਵਿੱਚ ਨਾ ਪਹੁੰਚਣ ‘ਤੇ ਉਨ੍ਹਾਂ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਪੰਥ ਦੇ ਨਾਲ ਹੀ ਹਨ ਅਤੇ ਕੁਝ ਰੁਝੇਵਾਂ ਹੋਣ ਕਰਕੇ ਅੱਜ ਇੱਥੇ ਨਹੀਂ ਪਹੁੰਚ ਸਕੇ ਹਨ | ਉਨ੍ਹਾਂ ਕਿਹਾ ਕਿ ਸਾਡਾ ਅਗਲੇ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਜਿਨ੍ਹਾਂ ਵਿਚ ਵੱਡੇ ਇਕੱਠ ਕੀਤੇ ਜਾਣਗੇ |

ਭਾਈ ਬਿੱਟੂ ਨੇ ਕਿਹਾ ਕਿ ਆਉਣ ਵਾਲੀ ਚੌਦਾਂ ਨਵੰਬਰ ਨੂੰ ਲੁਧਿਆਣੇ ਵਿਖੇ ਪ੍ਰਚਾਰਕਾਂ ਦਾ ਵੱਡਾ ਇਕੱਠ ਕੀਤਾ ਜਾਵੇਗਾ | ਇਸ ਤੋਂ ਬਾਅਦ ਸਿੱਖਾਂ ਦੇ ਨਾਲ ਇੰਟਰਨੈੱਟ ‘ਤੇ ਸੰਵਾਦ ਅਤੇ ਵਿਚਾਰ ਕੀਤਾ ਜਾਵੇਗਾ | ਸ਼ਹੀਦੀ ਦਿਹਾੜਿਆਂ ਦੇ ਨਜ਼ਦੀਕ ਨੌਜਵਾਨਾਂ ਦਾ ਇੱਕ ਇਕੱਠ ਕੀਤਾ ਜਾਵੇਗਾ ਅਤੇ ਮਾਘੀ ਦੇ ਦਿਹਾੜੇ ‘ਤੇ ਵਿਦਵਾਨਾਂ ਦਾ ਅਤੇ ਬਸੰਤ ਦੇ ਨਜ਼ਦੀਕ ਬੀਬੀਆਂ ਦਾ ਇਕੱਠ ਕੀਤਾ ਜਾਵੇਗਾ ਤਾਂ ਜੋ ਸਿੱਖ ਪੰਥ ਦਾ ਇਹ ਸੰਵਾਦ ਦਾ ਸਿਲਸਿਲਾ ਜਾਰੀ ਰਹੇਗਾ |

ਉਨ੍ਹਾਂ ਨੇ ਕਿਹਾ ਕਿ ਅਸੀਂ ਕੋਈ ਪਾਰਟੀ ਬਣਾਉਣ ਵਾਸਤੇ ਜਾਂ ਰਾਜਨੀਤਕ ਹਿੱਤਾਂ ਵਾਸਤੇ ਅਜਿਹਾ ਨਹੀਂ ਕਰ ਰਹੇ ਬਲਕਿ ਇਹ ਸਾਡਾ ਫ਼ਰਜ਼ ਬਣਦਾ ਹੈ ਸਿੱਖ ਪੰਥ ਨੂੰ ਲੈ ਕੇ ਜੋ ਅਸੀਂ ਨਿਭਾ ਰਹੇ ਹਾਂ ਤੇ ਆਉਣ ਵਾਲੇ ਸਮੇਂ ਵਿਚ ਵੀ ਇਹ ਸਿਲਸਿਲਾ ਜਾਰੀ ਰਹੇਗਾ | ਇਸ ਮੌਕੇ ਵਾਰਿਸ ਪੰਜਾਬ ਦੇ ਅਹੁਦੇਦਾਰ ਭਾਈ ਤਲਵਾੜਾ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿਚ ਸਿੱਖ ਪੰਥ ਨੇ ਆਪਣੇ ਆਪ ਵਿੱਚ ਤਬਦੀਲੀ ਨਾ ਲਿਆਂਦੀ ਤਾਂ ਅਸੀਂ ਪੱਛੜ ਜਾਵਾਂਗੇ | ਇਸ ਦੇ ਨਾਲ ਹੀ ਜੇਕਰ ਸਿੱਖ ਪੰਥ ਆਉਣ ਵਾਲੇ ਸਮੇਂ ਲਈ ਆਪਣੇ ਆਪ ਨੂੰ ਤਿਆਰ ਕਰ ਲੈਂਦਾ ਹੈ ਤਾਂ ਸਿੱਖ ਪੰਥ ਦੀ ਚੜ੍ਹਦੀ ਕਲਾ ਹੋ ਸਕਦੀ ਹੈ |

ਉਨ੍ਹਾਂ ਕਿਹਾ ਕਿ ਉਹ ਕਿਸੇ ਰਾਜਨੀਤਕ ਪੱਖ ਤੋਂ ਅਜਿਹੀ ਗੱਲ ਨਹੀਂ ਕਰ ਰਹੇ ਬਲਕਿ ਜੇਕਰ ਸਿੱਖ ਕੌਮ ਉਨ੍ਹਾਂ ਦੀ ਝਾੜੂ ਦੀ ਸੇਵਾ ਲਗਾਏਗੀ ਤਾਂ ਉਹ ਕਰਨਗੇ ਜਾਂ ਫਿਰ ਦਿੱਲੀ ਸਰਕਾਰ ਨਾਲ ਲੜਨ ਦੀ ਡਿਊਟੀ ਲਗਾਈ ਗਈ ਤਾਂ ਉਹ ਵੀ ਉਹ ਸਿਰ ਮੱਥੇ ਮਨਜ਼ੂਰ ਕਰਨਗੇ | ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਮਨਿੰਦਰਜੀਤ ਸਿੰਘ ਬਿੱਟਾ ਨੂੰ ਸਾਈਕਲ ਚੋਰ ਆਖਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਜਿਹੇ ਲੋਕਾਂ ਦੇ ਮਗਰ ਸਿੱਖ ਪੰਥ ਨੂੰ ਨਹੀਂ ਲੱਗਣਾ ਚਾਹੀਦਾ ਹੈ |

Exit mobile version