Bibi Jagir Kaur

ਸਿੱਖ ਸੰਗਤਾਂ ਭਰਮ ਭੁਲੇਖੇ ਪਾਉਣ ਵਾਲੇ ਮੌਕਾਪ੍ਰਸਤ ਆਗੂਆਂ ਤੋਂ ਚੌਕਸ ਰਹਿਣ: ਬੀਬੀ ਜਗੀਰ ਕੌਰ

ਚੰਡੀਗੜ੍ਹ, 07 ਜੂਨ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ (Bibi Jagir Kaur) ਨੇ ਸਪੱਸ਼ਟ ਕੀਤਾ ਹੈ ਕਿ ਸਿੱਖ ਸੋਚ,ਸਿਧਾਂਤ ਅਤੇ ਸਿੱਖ ਰਹਿਤ ਮਰਯਾਦਾ ਵਿੱਚ ਪਰਪੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਕੋਈ ਵੀ ਅੰਮ੍ਰਿਤਧਾਰੀ ਸਿੱਖ ਸ਼੍ਰੋਮਣੀ ਅਕਾਲੀ ਪੰਥ ਦਾ ਮੈਂਬਰ ਬਣ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜ ਸਕਦਾ ਹੈ।

ਉਨ੍ਹਾਂ (Bibi Jagir Kaur) ਕਿਹਾ ਕਿ ਜਿਹੜੇ ਆਗੂ ਸਿੱਖ ਸੰਸਥਾਵਾਂ ਵਿੱਚ ਸੁਧਾਰ ਦੇ ਹੱਕ ਵਿੱਚ ਨਹੀਂ ਹਨ ਸਿਰਫ ਕਬਜ਼ਾ ਜਮ੍ਹਾ ਕੇ ਰੱਖਣਾ ਚਹੁੰਦੇ ਹਨ ਉਹੀ ਸਿੱਖ ਸੰਗਤ ਵਿੱਚ ਭਰਮ ਪੈਦਾ ਕਰ ਰਹੇ ਹਨ ਜਦ ਕਿ ਸਿੱਖ ਸੰਗਤਾਂ ਅਜਿਹੀ ਝੂਠੀ ਬਿਆਨਬਾਜ਼ੀ ਕਰਨ ਵਾਲਿਆਂ ਦੇ ਇਰਾਦੇ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਬੜੇ ਹੀ ਅਫ਼ਸੋਸ ਦੀ ਗੱਲ ਹੈ ਕਿ ਇੰਨੇ ਸੀਨੀਅਰ ਅਤੇ ਸੁਲਝੇ ਹੋਏ ਆਗੂ ਹੋਣ ਦੇ ਬਾਵਜੂਦ ਵੀ ਜਾਣ ਬੁੱਝ ਕੇ ਉਨ੍ਹਾਂ ਦੇ ਬਿਆਨ ਨੂੰ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਜਦ ਕਿ ਉਨ੍ਹਾਂ ਨੇ ਬਰਾਬਰਤਾ ਦੀ ਗੱਲ ਕੀਤੀ ਹੈ ਜਿਹੜੀ ਕਿ ਸਿੱਖੀ ਦਾ ਮੂਲ਼ ਸਿਧਾਂਤ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇੱਕ ਖ਼ਾਸ ਰਾਜਨੀਤਿਕ ਪਾਰਟੀ ਨਾਲ ਆਪਣੇ ਸੰਬੰਧ ਬਾਉਣ ਲਈ ਤਰਲੋ ਮੱਛੀ ਹੋ ਰਹੇ ਆਗੂ ਹੁਣ ਬਿਨ੍ਹਾ ਵਜ੍ਹਾ ਉਨ੍ਹਾਂ ਦਾ ਨਾਂਅ ਇਸ ਖ਼ਾਸ ਪਾਰਟੀ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਤਾ ਇੱਕ ਹੀ ਟੀਚਾ ਹੈ ਕਿ ਗੁਰੂ ਘਰ ਵਿੱਚ “ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੌ”ਦੇ ਵਾਕ ਅਨੁਸਾਰ ਸਾਡੀ ਧਾਰਮਿਕ ਸੰਸਥਾ ਸ਼੍ਰੋਮਣੀ ਅਕਾਲੀ ਪੰਥ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਅਤੇ ਉਸ ਦੀ ਮਹਾਨਤਾ ਨੂੰ ਸਮਝਣ ਵਾਲਾ ਕੋਈ ਵੀ ਯੋਗ ਸਿੱਖ, ਸਿੱਖ ਸੰਸਥਾਵਾ ਨਾਲ ਸਬੰਧਤ ਨੁਮਾਇੰਦੇ ਜੋ ਸਤਿਕਾਰਯੋਗ ਸਿੱਖੀ ਫਲਸਫੇ ਦੀ ਸਮਝ ਰੱਖਦੇ ਹੋਣ ਸਿੱਖ ਪੰਥ ਦਾ ਹਿੱਸਾ ਬਣਕੇ ਗੁਰੂਧਾਮਾ ਦੀ ਸੇਵਾ ਸੰਭਾਲ ਕਰ ਸਕਦੇ ਹਨ।

ਬੀਬੀ ਜਗੀਰ ਕੌਰ ਨੇ ਸਪੱਸ਼ਟ ਕੀਤਾ ਕਿ ਉਹ ਇੱਕ ਫਿਰ ਵੀ ਦੁਬਾਰਾ ਬੇਨਤੀ ਕਰਦੇ ਹਨ ਕਿ ਕੋਈ ਵੀ ਸਿੱਖ ਕਿਸੇ ਵੀ ਸਿੱਖ ਸੰਸਥਾ ਨਾਲ ਜੁੜਿਆ ਹੋਵੇ ਉਹ ਸਿੱਖੀ ਸੋਚ ਰੱਖਣ ਵਾਲਾ ਕਿਸੇ ਵੀ ਰਾਜਸੀ ਧਿਰ ਨਾਲ ਸੰਬੰਧ ਰੱਖਦਾ ਹੋਵੇ ਉਹ ਬਤੌਰ ਗੁਰੂ ਸਾਹਿਬ ਜੀ ਦਾ ਸੇਵਾਦਾਰ ਬਣਕੇ ਸੇਵਾ ਵਿੱਚ ਹਿੱਸਾ ਪਾ ਸਕਦਾ ਹੈ ਅਤੇ ਉਹ ਨਵੀਂ ਬਣੀ ਧਾਰਮਿਕ ਸੰਸਥਾ ਸ਼੍ਰੋਮਣੀ ਅਕਾਲੀ ਪੰਥ ਵਿੱਚ ਆਪਣੀ ਸ਼ਮੂਲੀਅਤ ਕਰ ਸਕਦਾ ਹੈ ਤਾਂ ਜੋਂ ਗੁਰੂ ਨਾਨਕ ਦੇਵ ਜੀ ਦੇ ਬਰਾਬਰਤਾ ਤੇ ਸਰਬੱਤ ਦੇ ਭਲੇ ਦੇ ਫ਼ਲਸਫੇ ਨੂੰ ਬਚਾਉਣ ਅਤੇ ਸਿੱਖੀ ਅਤੇ ਸਿੱਖ ਮਰਿਆਦਾ ਦੀ ਪਹਿਰੇਦਾਰੀ ਕਰ ਸਕਦਾ ਹੈ

Scroll to Top