ਚੰਡੀਗੜ੍ਹ, 30 ਮਈ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਸ਼ਿਆਰਪੁਰ ਰੈਲੀ ‘ਚ ਕਿਹਾ ਕਿ ਮੈਨੂੰ ਮੱਧ ਪ੍ਰਦੇਸ਼ ‘ਚ ਗੁਰੂ ਰਵਿਦਾਸ ਦੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਦਾ ਸੁਭਾਗ ਵੀ ਮਿਲਿਆ ਹੈ। ਗੁਰੂ ਰਵਿਦਾਸ ਜੀ ਦਾ ਅਸਥਾਨ ਦਿੱਲੀ ਦੇ ਤੁਗਲਕਾਬਾਦ ਵਿੱਚ ਹੈ।
ਪੀ.ਐੱਮ ਮੋਦੀ ਨੇ ਕਿਹਾ ਮੈਂ ਤੁਹਾਨੂੰ ਆਪਣੇ ਵਿਚਾਰ ਦੱਸ ਰਿਹਾ ਹਾਂ, ਉਨ੍ਹਾਂ ਕਿਹਾ ਕਿ ਅਯੁੱਧਿਆ ਵਿੱਚ 500 ਸਾਲ ਬਾਅਦ ਰਾਮ ਮੰਦਰ (Ram temple) ਬਣਿਆ ਹੈ। ਜੇਕਰ ਕੋਈ ਮੰਦਰ ਲਈ ਪਹਿਲੀ ਲੜਾਈ ਸੀ ਤਾਂ ਉਹ ਸਿੱਖ ਭੈਣ-ਭਰਾ ਸਨ, ਫਿਰ ਜਾ ਕੇ ਮੰਦਰ ਬਣਾਇਆ ਗਿਆ।
ਉਨ੍ਹਾਂ ਕਿਹਾ ਕਿ ਅਯੁੱਧਿਆ ਹਵਾਈ ਅੱਡੇ ਦਾ ਨਾਂ ਵਾਲਮੀਕਿ ਜੀ ਦੇ ਨਾਂ ‘ਤੇ ਰੱਖਿਆ ਗਿਆ ਹੈ। ਇਸ ਲਈ ਆਦਮਪੁਰ ਹਵਾਈ ਅੱਡੇ ਦਾ ਨਾਂ ਵੀ ਗੁਰੂ ਦੇ ਨਾਂ ’ਤੇ ਰੱਖਿਆ ਜਾਵੇਗਾ। ਸਰਕਾਰ ਬਣਨ ਤੋਂ ਬਾਅਦ ਇਸ ਲਈ ਤੇਜ਼ੀ ਨਾਲ ਕੰਮ ਕੀਤਾ ਜਾਵੇਗਾ।