ਚੰਡੀਗੜ੍ਹ, 30 ਸਤੰਬਰ 2023: ਅਮਰੀਕਾ ਦੀ ਇਕ ਅਦਾਲਤ ਨੇ ਮਸ਼ਹੂਰ ਰੈਪਰ ਟੂਪੈਕ ਸ਼ਕੂਰ (Tupac Shakur) ਦੇ ਕਤਲ ਮਾਮਲੇ ‘ਚ ਵੱਡਾ ਫੈਸਲਾ ਸੁਣਾਇਆ ਹੈ। 1996 ਵਿੱਚ ਮਸ਼ਹੂਰ ਰੈਪਰ ਟੂਪੈਕ ਸ਼ਕੂਰ ਦੀ ਲਾਸ ਵੇਗਾਸ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ | ਜਿਕਰਯੋਗ ਹੈ ਕਿ ਟੂਪੈਕ ਸ਼ਕੂਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਪਸੰਦੀਦਾ ਰੈਪਰ ਸੀ |
ਹੁਣ ਇਸ ਮਾਮਲੇ ਵਿੱਚ ਇੱਕ ਅਮਰੀਕੀ ਅਦਾਲਤ ਨੇ ਡੁਏਨ ਕੀਫ ਡੀ ਡੇਵਿਸ ਨੂੰ ਕਤਲ ਕਾਂਡ ਦਾ ਦੋਸ਼ੀ ਕਰਾਰ ਦਿੱਤਾ ਹੈ। ਸਰਕਾਰੀ ਵਕੀਲ ਮਾਰਕ ਡਿਗਿਆਕੋਮੋ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਸ਼ਹੂਰ ਰੈਪਰ ਦੇ ਕਤਲ ਦੇ ਸਮੇਂ, ਟੂਪੈਕ ਸ਼ਕੂਰ ਦੀ ਉਮਰ ਸਿਰਫ 25 ਸਾਲ ਸੀ।
ਡੁਏਨ ਕੀਫ ਡੀ ਡੇਵਿਸ
ਸਿਰਫ 25 ਸਾਲ ਦੀ ਉਮਰ ਵਿੱਚ ਰੈਪਰ (Tupac Shakur) ਦਾ ਸ਼ਾਨਦਾਰ ਕਰੀਅਰ ਇੱਕ ਪਲ ਵਿੱਚ ਹਮੇਸ਼ਾ ਲਈ ਖ਼ਤਮ ਹੋ ਗਿਆ। ਰੈਪਰ ਟੂਪੈਕ ਸ਼ਕੂਰ ਦੇ ਕਤਲ ਤੋਂ ਬਾਅਦ ਲੋਕ ਸਦਮੇ ‘ਚ ਸਨ। ਪਰ ਹੁਣ 60 ਸਾਲਾ ਡੁਡੁਆਨੇ ਕੇਫੇ ਡੀ ਡੇਵਿਸ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਲੰਮੀ ਸੁਣਵਾਈ ਤੋਂ ਬਾਅਦ ਗ੍ਰੈਂਡ ਜਿਊਰੀ ਨੇ ਆਪਣਾ ਫੈਸਲਾ ਸੁਣਾਇਆ ਹੈ।
ਡੇਵਿਸ ਨੂੰ ਸ਼ੁੱਕਰਵਾਰ ਨੂੰ ਉਸ ਦੇ ਘਰ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਬਾਹਰ ਘੁੰਮ ਰਿਹਾ ਸੀ। ਟੂਪੈਕ ਸ਼ਕੂਰ ਇੱਕ ਅਮਰੀਕੀ ਗਾਇਕ ਸੀ ਜਿਸਨੇ ਮੁੱਖ ਤੌਰ ‘ਤੇ ਰੈਪ ਗੀਤ ਗਏ ਸੀ। ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਸੰਗੀਤ ਦੀ ਦੁਨੀਆ ਵਿੱਚ ਚੰਗਾ ਨਾਮ ਕਮਾ ਲਿਆ ਸੀ। ਅਮਰੀਕਾ ਦੇ ਲਾਸ ਵੇਗਾਸ ਵਿੱਚ 7 ਸਤੰਬਰ 1996 ਨੂੰ ਉਸ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਰ ਇੱਧਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਦੀ ਹਾਲੇ ਤੱਕ ਅਦਾਤਲ ਵਿੱਚ ਸੁਣਵਾਈਆਂ ਜਾਰੀ ਹਨ । ਮੂਸੇਵਾਲਾ ਦਾ ਪਰਿਵਾਰ ਵੀ ਇਨਸਾਫ਼ ਦੀ ਉਡੀਕ ‘ਚ ਬੈਠਾ ਹੈ |