Sidhu Moosewala

Sidhu Moosewala Murder Case: ਮਾਨਸਾ ਅਦਾਲਤ ‘ਚ ਸਿੱਧੂ ਮੂਸੇਵਾਲਾ ਕ.ਤ.ਲ ਕੇਸ ਦੀ ਨਹੀਂ ਹੋਈ ਸੁਣਵਾਈ

2 ਮਈ 2025: ਸਿੱਧੂ ਮੂਸੇਵਾਲਾ ਕਤਲ (SIduhu moosewala) ਕੇਸ ਵਿੱਚ ਸੁਣਵਾਈ ਅੱਜ ਸ਼ੁੱਕਰਵਾਰ ਨੂੰ ਮਾਨਸਾ ਅਦਾਲਤ ਵਿੱਚ ਮੁਲਤਵੀ ਕਰ ਦਿੱਤੀ ਗਈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (balkaur singh) ਅਤੇ ਸਿਟੀ ਵਨ ਪੁਲਿਸ ਸਟੇਸ਼ਨ ਦੇ ਤਤਕਾਲੀ ਇੰਚਾਰਜ ਅੰਗਰੇਜ਼ ਸਿੰਘ ਨੂੰ ਪੇਸ਼ ਹੋਣਾ ਸੀ। ਦੋਵੇਂ ਸਿਹਤ ਠੀਕ ਨਾ ਹੋਣ ਕਾਰਨ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕੇ।

ਜਾਣਕਾਰੀ ਅਨੁਸਾਰ ਤੀਜਾ ਗਵਾਹ ਸੁਖਪਾਲ ਸਿੰਘ (sukhpal singh) ਵੀ ਅਦਾਲਤ ਵਿੱਚ ਨਹੀਂ ਪਹੁੰਚਿਆ। ਅਦਾਲਤ ਨੇ ਹੁਣ ਤਿੰਨੋਂ ਗਵਾਹਾਂ ਨੂੰ 23 ਮਈ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ, 29 ਮਈ, 2022 ਨੂੰ ਘਟਨਾ ਸਮੇਂ ਮੂਸੇਵਾਲਾ ਨਾਲ ਕਾਰ ਵਿੱਚ ਮੌਜੂਦ ਉਸਦੇ ਦੋ ਦੋਸਤਾਂ ਨੇ ਗਵਾਹੀ ਦਿੱਤੀ ਹੈ।

ਅਦਾਲਤ ਨੇ ਸੰਮਨ ਜਾਰੀ ਕੀਤੇ

ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ (gurpreet singh) ਨੇ ਅਦਾਲਤ ਵਿੱਚ ਗੋਲੀ ਚਲਾਉਣ ਵਾਲਿਆਂ ਦੀ ਪਛਾਣ ਕਰ ਲਈ ਹੈ। ਉਨ੍ਹਾਂ ਨੇ ਕਤਲ ਵਿੱਚ ਵਰਤੇ ਗਏ ਵਾਹਨਾਂ ਅਤੇ ਹਥਿਆਰਾਂ ਦੀ ਵੀ ਪਛਾਣ ਕਰ ਲਈ ਹੈ। ਹੁਣ ਬਲਕਾਰ ਸਿੰਘ, ਅੰਗਰੇਜ਼ ਸਿੰਘ ਅਤੇ ਸੁਖਪਾਲ ਸਿੰਘ ਦੀ ਗਵਾਹੀ 23 ਮਈ ਨੂੰ ਹੋਵੇਗੀ। ਅਦਾਲਤ ਨੇ ਇਸ ਲਈ ਸੰਮਨ ਜਾਰੀ ਕੀਤੇ ਹਨ।

Read More: ਮਾਨਸਾ ‘ਚ ਮੂਸੇਵਾਲਾ ਕੇਸ ਦੀ ਸੁਣਵਾਈ ਫਿਰ ਮੁਲਤਵੀ

Scroll to Top