Sidhu Moosewala

ਸਿੱਧੂ ਮੂਸੇਵਾਲਾ ਕੇਸ ਦੀ ਅਗਲੀ 23 ਜਨਵਰੀ ਤੱਕ ਟਲੀ, ਇੱਕ ਹੋਰ ਮੁਲਜ਼ਮ ਨੇ ਕੇਸ ‘ਚੋਂ ਡਿਸਚਾਰਜ ਕਰਨ ਲਈ ਲਗਾਈ ਅਰਜ਼ੀ

ਚੰਡੀਗੜ੍ਹ, 5 ਜਨਵਰੀ 2024: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਕਤਲ ਮਾਮਲੇ ਵਿੱਚ ਮਾਨਸਾ ਦੀ ਅਦਾਲਤ ਵਿੱਚ ਅੱਜ 23 ਮੁਲਜ਼ਮਾਂ ਦੀ ਪੇਸ਼ੀ ਹੋਈ ਅਤੇ ਸਾਰਿਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਕੀਤਾ ਗਿਆ | ਅਦਾਲਤ ਵਿੱਚ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਵੱਲੋਂ ਲਗਾਈ ਗਈ ਅਰਜ਼ੀ ‘ਤੇ ਸੁਣਵਾਈ ਕਰਦੇ ਹੋਈ 23 ਜਨਵਰੀ ਤੈਅ ਕੀਤੀ ਗਈ ਹੈ ਜਦੋਂ ਕਿ ਅੱਜ ਇੱਕ ਹੋਰ ਮੁਲਜ਼ਮ ਚਰਨਜੀਤ ਸਿੰਘ ਵੱਲੋਂ ਕੇਸ ਵਿੱਚੋਂ ਡਿਸਚਾਰਜ ਕਰਨ ਦੇ ਲਈ ਅਦਾਲਤ ਦੇ ਵਿੱਚ ਅਰਜ਼ੀ ਲਗਾਈ ਗਈ ਹੈ।

ਸਿੱਧੂ ਮੂਸੇਵਾਲਾ (Sidhu Moosewala) ਦੇ ਪਿਓ ਬਲਕੌਰ ਸਿੰਘ ਨੇ ਦੱਸਿਆ ਕਿ ਕੇਸ ਵਿੱਚੋਂ ਅੱਜ ਇੱਕ ਹੋਰ ਮੁਲਜ਼ਮ ਨੇ ਕੇਸ ‘ਚੋਂ ਡਿਸਚਾਰਜ ਕਰਨ ਦੇ ਲਈ ਅਦਾਲਤ ਦੇ ਵਿੱਚ ਅਰਜ਼ੀ ਲਗਾਈ ਹੈ | ਉਹਨਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੂਰੀਆਂ ਵੱਲੋਂ ਲਗਾਈ ਗਈ ਅਰਜ਼ੀ ‘ਤੇ ਵੀ 23 ਜਨਵਰੀ ਨੂੰ ਸੁਣਵਾਈ ਹੋਵੇਗੀ |

ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਅੱਜ ਫਿਰ ਇੱਕ ਹੋਰ ਮੁਲਜ਼ਮ ਚਰਨਜੀਤ ਸਿੰਘ ਚੇਤਨ ਵੱਲੋਂ ਮਾਣਯੋਗ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਕੇਸ ਵਿੱਚੋਂ ਡਿਸਚਾਰਜ ਕਰਨ ਦੇ ਲਈ ਅਰਜ਼ੀ ਲਗਾਈ ਗਈ ਹੈ | ਉਹਨਾਂ ਇਹ ਵੀ ਦੱਸਿਆ ਕਿ ਇਸ ਵਿਅਕਤੀ ਨੇ ਬਲੈਰੋ ਗੱਡੀ ਜੋ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੇ ਲਈ ਵਰਤੀ ਗਈ ਸੀ ਉਸ ਦਿਨ ਨੰਬਰ ਪਲੇਟ ਚੇਂਜ ਕੀਤੀ ਸੀ ਅਤੇ ਇਸ ਨੂੰ ਕਤਲ ਸਬੰਧੀ ਵੀ ਪੂਰੀ ਜਾਣਕਾਰੀ ਸੀ |

Scroll to Top