Sidhu Moosewala Birthday: ਪਿੰਡ ਮੂਸਾ ‘ਚ ਮਨਾਇਆ ਗਿਆ ਸਿੱਧੂ ਮੂਸੇਵਾਲਾ ਦਾ ਜਨਮਦਿਨ, ਪ੍ਰਸ਼ੰਸਕਾਂ ਨੇ ਲਿਆਂਦੇ ਕੇਕ

11 ਜੂਨ 2025: ਮਾਨਸਾ ਦੇ ਪਿੰਡ ਮੂਸਾ ਵਿੱਚ ਬੁੱਧਵਾਰ ਨੂੰ ਸਿੱਧੂ ਮੂਸੇਵਾਲਾ (sidhu moosewala) ਦਾ ਜਨਮਦਿਨ ਮਨਾਇਆ ਗਿਆ। ਪਰਿਵਾਰ ਨੇ ਹਵੇਲੀ ਨੂੰ ਸਜਾਇਆ ਅਤੇ ਖੂਨਦਾਨ ਕੈਂਪ ਲਗਾਇਆ। ਸਿੱਧੂ ਦੇ ਮਾਪਿਆਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਜਨਮਦਿਨ ਮਨਾਇਆ।

ਪ੍ਰਸ਼ੰਸਕਾਂ ਨੇ ਵੱਡੀ ਗਿਣਤੀ ਵਿੱਚ ਕੇਕ ਲਿਆਂਦੇ ਅਤੇ ਸਿੱਧੂ ਦੇ ਮਾਪਿਆਂ ਨਾਲ ਜਸ਼ਨ ਮਨਾਇਆ। ਇਸ ਦੌਰਾਨ ਸਿੱਧੂ ਦੇ ਪਿਤਾ ਬਲਕੌਰ ਸਿੰਘ (balkaur singh) ਨੇ ਬੀਬੀਸੀ ਦਸਤਾਵੇਜ਼ੀ ‘ਤੇ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਕਾਨੂੰਨੀ ਨੋਟਿਸ ਭੇਜਣ ਦੇ ਬਾਵਜੂਦ ਬੀਬੀਸੀ ਨੇ ਦਸਤਾਵੇਜ਼ੀ ਜਾਰੀ ਕੀਤੀ।

ਇਸ ਮੌਕੇ ‘ਤੇ ਸਿੱਧੂ ਦਾ 3 ਗੀਤਾਂ ਵਾਲਾ ਐਲਬਮ “ਮੂਸ ਪ੍ਰਿੰਟ” ਰਿਲੀਜ਼ ਹੋਇਆ ।ਦੱਸ ਦੇਈਏ ਕਿ ਐਲਬਮ ਦਾ ਪੋਸਟਰ ਇੰਸਟਾਗ੍ਰਾਮ ‘ਤੇ ਰਿਲੀਜ਼ ਕੀਤਾ ਗਿਆ ਸੀ। ਜਿਸ ਨੂੰ 1.3 ਮਿਲੀਅਨ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਇਸ ਐਲਬਮ ਵਿੱਚ 3 ਗਾਣੇ ਹਨ 0008, ਨੇਲਜ਼ ਅਤੇ ਟੇਕ ਨੋਟਸ। ਸਿੱਧੂ ਮੂਸੇਵਾਲਾ ਦੇ ਅੱਜ ਤਿੰਨੋ ਗੀਤ ਰਿਲੀਜ਼ ਹੋ ਚੁੱਕੇ ਹਨ,ਜਿਹਨਾਂ ਨੂੰ ਕੁੱਝ ਕੁ ਮਿੰਟਾਂ ਦੇ ਵਿੱਚ ਲੱਖਾਂ ਵਿਊਜ਼ ਮਿਲ ਚੁੱਕੇ ਹਨ| ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਹੁਣ ਤੱਕ ਉਨ੍ਹਾਂ ਦੇ ਨੌ ਗੀਤ ਰਿਲੀਜ਼ ਹੋ ਚੁੱਕੇ ਹਨ|

Read More:  ਸਿੱਧੂ ਮੂਸੇਵਾਲਾ ਦੇ ਜਨਮਦਿਨ ਵਾਲੇ ਦਿਨ ਇਕੱਠੇ 3 ਗੀਤ ਹੋਏ ਰਿਲੀਜ਼, ਜਾਣੋ ਹੁਣ ਤੱਕ ਦੇ ਵਿਊਜ਼

Scroll to Top