July 7, 2024 5:48 pm
Siddaramaiah

ਸਿੱਧਾਰਮਈਆ ਹੋਣਗੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ, ਡੀਕੇ ਸ਼ਿਵਕੁਮਾਰ ਬਣੇ ਡਿਪਟੀ CM

ਚੰਡੀਗੜ੍ਹ,18 ਮਈ 2023: ਸਿੱਧਾਰਮਈਆ (Siddaramaiah) ਕਰਨਾਟਕ ਦੇ ਨਵੇਂ ਮੁੱਖ ਮੰਤਰੀ ਚੁਣੇ ਗਏ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।ਚਾਰ ਦਿਨਾਂ ਬਾਅਦ ਸੋਨੀਆ ਗਾਂਧੀ ਦੇ ਦਖਲ ਤੋਂ ਬਾਅਦ, ਡੀਕੇ ਸ਼ਿਵਕੁਮਾਰ ਆਖਰਕਾਰ ਸਹਿਮਤ ਹੋ ਗਏ। ਸਿੱਧਾਰਮਈਆ ਕਰਨਾਟਕ ਦੇ ਮੁੱਖ ਮੰਤਰੀ ਅਤੇ ਡੀਕੇ ਉਪ ਮੁੱਖ ਮੰਤਰੀ ਹੋਣਗੇ। ਦੇਰ ਰਾਤ ਸੋਨੀਆ ਗਾਂਧੀ ਨੇ ਡੀਕੇ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ਕੀਤੀ। ਇਸ ਤੋਂ ਬਾਅਦ ਹੀ ਡੀਕੇ ਮੁੱਖ ਮੰਤਰੀ ਦੇ ਅਹੁਦੇ ਲਈ ਤਿਆਰ ਹੋ ਗਏ ਹਨ । ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅੱਜ ਇਸ ਦਾ ਅਧਿਕਾਰਤ ਐਲਾਨ ਕਰਨਗੇ।

ਸ਼ਿਵਕੁਮਾਰ ਨੇ ਵੀਰਵਾਰ ਸਵੇਰੇ ਕਿਹਾ, ‘ਮੈਂ ਪਾਰਟੀ ਦੇ ਫਾਰਮੂਲੇ ਨਾਲ ਸਹਿਮਤ ਹਾਂ। ਅੱਗੇ ਲੋਕ ਸਭਾ ਚੋਣਾਂ ਹਨ ਅਤੇ ਮੈਂ ਜ਼ਿੰਮੇਵਾਰੀਆਂ ਲਈ ਤਿਆਰ ਹਾਂ। ਪਾਰਟੀ ਦੇ ਹਿੱਤ ਨੂੰ ਮੁੱਖ ਰੱਖਦਿਆਂ ਮੈਂ ਸਹਿਮਤੀ ਦਿੱਤੀ ਹੈ।

ਕਾਂਗਰਸ ਨੇ ਅੱਜ ਸ਼ਾਮ 7 ਵਜੇ ਬੈਂਗਲੁਰੂ ‘ਚ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਈ ਹੈ। ਇਸ ਵਿੱਚ ਪਾਰਟੀ ਦੇ ਕੇਂਦਰੀ ਆਬਜ਼ਰਵਰ ਵੀ ਪੁੱਜਣਗੇ। ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 20 ਮਈ ਨੂੰ ਬੈਂਗਲੁਰੂ ‘ਚ ਹੋਵੇਗਾ। ਇਸ ਤੋਂ ਪਹਿਲਾਂ ਸਿੱਧਾਰਮਈਆ ਅਤੇ ਡੀਕੇ ਸ਼ਿਵਕੁਮਾਰ ਨਾਲ ਰਾਹੁਲ ਅਤੇ ਖੜਗੇ ਦੀਆਂ ਦੋ ਮੀਟਿੰਗਾਂ ਬੇਸਿੱਟਾ ਰਹੀਆਂ ਸਨ।

ਸ਼ਿਵਕੁਮਾਰ ਨੇ 50-50 ਫਾਰਮੂਲੇ ‘ਤੇ ਸਹਿਮਤੀ ਜਤਾਈ ਹੈ। ਸਿੱਧਾਰਮਈਆ (Siddaramaiah) ਪਹਿਲੇ ਢਾਈ ਸਾਲਾਂ ਲਈ ਮੁੱਖ ਮੰਤਰੀ ਅਤੇ ਅਗਲੇ ਢਾਈ ਸਾਲਾਂ ਲਈ ਡੀ.ਕੇ. ਮਤਲਬ 2025 ਵਿੱਚ ਲੋਕ ਸਭਾ ਚੋਣਾਂ ਤੋਂ ਬਾਅਦ ਡੀਕੇ ਮੁੱਖ ਮੰਤਰੀ ਬਣ ਜਾਣਗੇ। ਹਾਲਾਂਕਿ ਹੁਣ ਕਰਨਾਟਕ ਦਾ ਕਾਂਗਰਸ ਸੂਬਾ ਪ੍ਰਧਾਨ ਕੌਣ ਹੋਵੇਗਾ, ਇਸ ਦਾ ਨਾਂ ਤੈਅ ਨਹੀਂ ਹੋਇਆ ਹੈ।