ਚੰਡੀਗੜ੍ਹ, 18 ਜਨਵਰੀ 2025: ਅਗਾਮੀ ਆਈਸੀਸੀ ਚੈਂਪੀਅਨਜ਼ ਟਰਾਫੀ ਲਈ 15 ਮੈਂਬਰੀ ਭਾਰਤੀ ਟੀਮ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ | ਰੋਹਿਤ ਸ਼ਰਮਾ 19 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਵਿੱਚ ਟੀਮ ਦੀ ਅਗਵਾਈ ਕਰਨਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਚੋਣ ਕਮੇਟੀ ਵੱਲੋਂ ਐਲਾਨੀ ਗਈ ਟੀਮ ‘ਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸ਼ਮੀ ਨੂੰ ਵੀ ਜਗ੍ਹਾ ਦਿੱਤੀ ਹੈ। ਭਾਰਤ ਚੈਂਪੀਅਨਜ਼ ਟਰਾਫੀ ‘ਚ ਆਪਣੇ ਸਾਰੇ ਮੈਚ ਦੁਬਈ ‘ਚ ਖੇਡੇਗਾ।
ਪ੍ਰੈਸ ਕਾਨਫਰੰਸ ਦੌਰਾਨ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਕਿਹਾ ਕਿ ਸ਼ੁਭਮਨ ਗਿੱਲ (Shubman Gill) ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਅਤੇ ਚੈਂਪੀਅਨਜ਼ ਟਰਾਫੀ ਦੋਵਾਂ ‘ਚ ਟੀਮ ਦੇ ਉਪ-ਕਪਤਾਨ ਹੋਣਗੇ। ਸ਼ੁਭਮਨ 2023 ਦੇ ਵਨਡੇ ਵਿਸ਼ਵ ਕੱਪ ਟੀਮ ਦਾ ਵੀ ਹਿੱਸਾ ਸੀ।
ਮੁਹੰਮਦ ਸਿਰਾਜ ਦੀ ਜਗ੍ਹਾ ਅਰਸ਼ਦੀਪ ਸਿੰਘ ਨੂੰ ਮੌਕਾ
ਇਸ ਵਾਰ ਮੁਹੰਮਦ ਸਿਰਾਜ ਨੂੰ ਚੈਂਪੀਅਨਜ਼ ਟਰਾਫੀ 2025 ਲਈ ਭਾਰਤੀ ਟੀਮ ਦਾ ਹਿੱਸਾ ਨਹੀਂ ਬਣਾਇਆ। ਸਿਰਾਜ ਜਗ੍ਹਾ ਟੀਮ ਨੇ ਅਰਸ਼ਦੀਪ ਸਿੰਘ (Arshdeep Singh) ਨੂੰ ਚੈਂਪੀਅਨਜ਼ ਟਰਾਫੀ ਟੀਮ ‘ਚ ਮੌਕਾ ਦਿੱਤਾ ਹੈ। ਭਾਰਤ ਦੀ ਟੀਮ ਨੇ ਦੀ ਚੈਂਪੀਅਨਜ਼ ਟਰਾਫੀ ਟੀਮ ‘ਚ ਅਰਸ਼ਦੀਪ ਸਿੰਘ ਨੂੰ ਮੁਹੰਮਦ ਸਿਰਾਜ ਦੀ ਜਗ੍ਹਾ ਤੀਜੇ ਤੇਜ਼ ਗੇਂਦਬਾਜ਼ ਵਜੋਂ ਰੱਖਿਆ ਹੈ।
ਹਾਲਾਂਕਿ ਅਰਸ਼ਦੀਪ ਸਿੰਘ (Arshdeep Singh) ਮੁੱਖ ਤੌਰ ‘ਤੇ ਟੀਮ ਲਈ ਟੀ-20 ਕ੍ਰਿਕਟ ਖੇਡਦਾ ਹੈ। ਹੁਣ ਤੱਕ ਅਰਸ਼ਦੀਪ ਸਿੰਘ ਆਪਣੇ ਕਰੀਅਰ ‘ਚ ਸਿਰਫ਼ 8 ਇੱਕ ਰੋਜ਼ਾ ਮੈਚ ਖੇਡੇ ਹਨ, ਜਿਸ ‘ਚ ਉਨ੍ਹਾਂ ਨੇ 12 ਵਿਕਟਾਂ ਲਈਆਂ ਹਨ। ਅਜਿਹੀ ਸਥਿਤੀ ‘ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟੀਮ ਦਾ ਇਹ ਫੈਸਲਾ ਉਨ੍ਹਾਂ ਲਈ ਕਿੰਨਾ ਸਹੀ ਸਾਬਤ ਹੁੰਦਾ ਹੈ। ਅਰਸ਼ਦੀਪ ਨੇ ਟੀਮ ਇੰਡੀਆ ਲਈ 2 ਟੀ-20 ਵਿਸ਼ਵ ਕੱਪ ਖੇਡੇ ਹਨ। ਜਿਕਰਯੋਗ ਹੈ ਕਿ 9 ਸਾਲਾਂ ਬਾਅਦ ਭਾਰਤੀ ਟੀਮ ‘ਚ ਖੱਬੇ ਹੱਥ ਦੇ ਗੇਂਦਬਾਜ਼ ਨੂੰ ਕਿਸੇ ICC ਈਵੈਂਟ ‘ਚ ਮੌਕਾ ਦਿੱਤਾ ਦਿੱਤਾ ਗਿਆ ਹੈ |
ਮੁਹੰਮਦ ਸ਼ਮੀ ਦੀ ਵਾਪਸੀ
ਦੂਜੇ ਪਾਸੇ ਵਨਡੇ ਵਿਸ਼ਵ ਕੱਪ ‘ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਨ ਵਾਲੇ ਮੁਹੰਮਦ ਸ਼ਮੀ ਦੀ ਵਨਡੇ ਟੀਮ ‘ਚ ਵਾਪਸੀ ਹੋ ਗਈ ਹੈ। ਸ਼ਮੀ ਵਨਡੇ ਵਰਲਡ ਕੱਪ ਫਾਈਨਲ ਤੋਂ ਬਾਅਦ ਭਾਰਤ ਲਈ ਨਹੀਂ ਖੇਡਿਆ ਹੈ ਅਤੇ ਇੱਕ ਵਾਰ ਫਿਰ ਆਈਸੀਸੀ ਟੂਰਨਾਮੈਂਟ ‘ਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ਨੌਜਵਾਨ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ‘ਤੇ ਵੀ ਵਨਡੇ ਫਾਰਮੈਟ ਵਿੱਚ ਭਰੋਸਾ ਕੀਤਾ ਹੈ ਅਤੇ ਉਹ ਟੀਮ ‘ਚ ਓਪਨਿੰਗ ਬੱਲੇਬਾਜ਼ ਲਈ ਇੱਕ ਵਿਕਲਪ ਹੈ। ਯਸ਼ਸਵੀ 2024 ਵਿੱਚ ਸ਼ਾਨਦਾਰ ਫਾਰਮ ‘ਚ ਦੇਖੇ ਗਏ ਸਨ। ਇਸਦੇ ਨਾਲ ਹੀ ਕੁਲਦੀਪ ਯਾਦਵ ਨੂੰ ਮੌਕਾ ਦਿੱਤਾ ਗਿਆ ਹੈ |
Read More: India Team: ਆਈਸੀਸੀ ਚੈਂਪੀਅਨਜ਼ ਟਰਾਫੀ 2025 ਲਈ ਭਾਰਤੀ ਟੀਮ ਦਾ ਐਲਾਨ, ਪੜ੍ਹੋ ਪੂਰੀ ਸੂਚੀ