July 4, 2024 11:12 pm
Shubman Gill

ਸ਼ੁਭਮਨ ਗਿੱਲ ਨੂੰ ਹੋਇਆ ਡੇਂਗੂ, ਵਿਸ਼ਵ ਕੱਪ ‘ਚ ਆਸਟ੍ਰੇਲੀਆ ਖ਼ਿਲਾਫ਼ ਖੇਡਣਾ ਮੁਸ਼ਕਿਲ

ਚੰਡੀਗੜ੍ਹ 05 ਅਕਤੂਬਰ 2023: ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਦਾ ਡੇਂਗੂ ਟੈਸਟ ਪਾਜ਼ੇਟਿਵ ਆਇਆ ਹੈ। ਵਿਸ਼ਵ ਕੱਪ 2023 ‘ਚ ਭਾਰਤ ਆਪਣਾ ਪਹਿਲਾ ਮੈਚ ਐਤਵਾਰ ਯਾਨੀ 8 ਅਕਤੂਬਰ ਨੂੰ ਚੇਨਈ ‘ਚ ਆਸਟ੍ਰੇਲੀਆ ਖ਼ਿਲਾਫ਼ ਖੇਡੇਗਾ। ਇਸ ਮੈਚ ‘ਚ ਗਿੱਲ ਦੇ ਨਾ ਖੇਡਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ । ਗਿੱਲ ਦੀ ਗੈਰ-ਮੌਜੂਦਗੀ ਵਿੱਚ ਈਸ਼ਾਨ ਕਿਸ਼ਨ ਅਤੇ ਰੋਹਿਤ ਸ਼ਰਮਾ ਓਪਨ ਕਰ ਸਕਦੇ ਹਨ। ਜੇਕਰ ਸ਼ੁਭਮਨ ਗਿੱਲ ਨਹੀਂ ਖੇਡਦੇ ਤਾਂ ਕੀਤੇ ਨਾ ਕੀਤੇ ਸਲਾਮੀ ਬੱਲੇਬਾਜ਼ੀ ਕ੍ਰਮ ‘ਤੇ ਅਸਰ ਪੈ ਸਕਦਾ ਹੈ | ਕਿਉਂਕਿ ਪਿਛਲੇ ਮੈਚਾਂ ਦੌਰਾਨ ਰੋਹਿਤ ਅਤੇ ਸ਼ੁਭਮਨ ਦੀ ਸਲਾਮੀ ਜੋੜੀ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ |

ਰਿਪੋਰਟ ਮੁਤਾਬਕ ਸ਼ੁਭਮਨ ਗਿੱਲ (Shubman Gill) ਨੇ ਵੀਰਵਾਰ ਨੂੰ ਐੱਮਏ ਚਿਦੰਬਰਮ ਸਟੇਡੀਅਮ ‘ਚ ਟੀਮ ਦੇ ਨੈੱਟ ਸੈਸ਼ਨ ‘ਚ ਵੀ ਹਿੱਸਾ ਨਹੀਂ ਲਿਆ। ਗਿੱਲ ਦਾ ਸ਼ੁੱਕਰਵਾਰ ਯਾਨੀ ਅੱਜ ਇਕ ਹੋਰ ਟੈਸਟ ਹੋਵੇਗਾ, ਜਿਸ ਤੋਂ ਬਾਅਦ ਖੇਡਣ ਬਾਰੇ ਫੈਸਲਾ ਲਿਆ ਜਾਵੇਗਾ।

ਸੂਤਰਾਂ ਮੁਤਾਬਕ ‘ਸ਼ੁਭਮਨ ਨੂੰ ਚੇਨਈ ਪਹੁੰਚਣ ਤੋਂ ਬਾਅਦ ਤੇਜ਼ ਬੁਖਾਰ ਹੈ। ਉਨ੍ਹਾਂ ਦੇ ਟੈਸਟ ਕੀਤੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਉਸ ਦੇ ਹੋਰ ਟੈਸਟ ਹੋਣਗੇ ਅਤੇ ਸ਼ੁਰੂਆਤੀ ਮੈਚ ‘ਚ ਉਸ ਦੇ ਖੇਡਣ ‘ਤੇ ਫੈਸਲਾ ਲਿਆ ਜਾਵੇਗਾ। ਸੂਤਰ ਦੇ ਮੁਤਾਬਕ ਗਿੱਲ ਦਾ ਡੇਂਗੂ ਦਾ ਟੈਸਟ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਉਹ ਕੁਝ ਮੈਚ ਨਹੀਂ ਖੇਡ ਸਕਣਗੇ।

ਸ਼ੁਭਮਨ ਗਿੱਲ ਇਸ ਸਾਲ ਸ਼ਾਨਦਾਰ ਫਾਰਮ ‘ਚ ਹਨ। ਗਿੱਲ 2023 ਵਿੱਚ ਵਨਡੇ ਵਿੱਚ ਭਾਰਤ ਦੇ ਸਭ ਤੋਂ ਵੱਧ ਸਕੋਰਰ ਹਨ। ਸਲਾਮੀ ਬੱਲੇਬਾਜ਼ ਨੇ 2023 ਵਿੱਚ 20 ਵਨਡੇ ਮੈਚਾਂ ਵਿੱਚ 72.35 ਦੀ ਔਸਤ ਅਤੇ 105.03 ਦੀ ਸਟ੍ਰਾਈਕ ਰੇਟ ਨਾਲ 1,230 ਦੌੜਾਂ ਬਣਾਈਆਂ ਹਨ। ਉਸ ਦੇ 6 ਵਨਡੇ ਸੈਂਕੜਿਆਂ ‘ਚੋਂ 5 ਇਸ ਸਾਲ ਆਏ ਹਨ।