ਸ਼ੁਭਮਨ ਗਿੱਲ

ਸ਼ੁਭਮਨ ਗਿੱਲ ਨੂੰ ਬਣਾਇਆ ਜਾ ਸਕਦਾ ਹੈ ਤਿੰਨੋਂ ਫਾਰਮੈਟਾਂ ‘ਚ ਭਾਰਤ ਟੀਮ ਦਾ ਕਪਤਾਨ

ਦਿੱਲੀ, 20 ਅਗਸਤ 2025: ਬੀਸੀਸੀਆਈ ਨੇ ਮੰਗਲਵਾਰ ਨੂੰ ਏਸ਼ੀਆ ਕੱਪ 2025 ਲਈ ਭਾਰਤ ਦੀ ਟੀ-20 ਟੀਮ ਦਾ ਐਲਾਨ ਕੀਤਾ ਹੈ। ਸੋਮਵਾਰ ਤੱਕ, ਕਈ ਮੀਡੀਆ ਰਿਪੋਰਟਾਂ ਅਤੇ ਮਾਹਰ ਦਾਅਵਾ ਕਰ ਰਹੇ ਸਨ ਕਿ ਸ਼ੁਭਮਨ ਗਿੱਲ ਨੂੰ ਟੀ-20 ਟੀਮ ‘ਚ ਮੌਕਾ ਨਹੀਂ ਮਿਲੇਗਾ। ਹਾਲਾਂਕਿ, ਜਦੋਂ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ, ਤਾਂ ਸ਼ੁਭਮਨ ਗਿੱਲ ਨੂੰ ਨਾ ਸਿਰਫ਼ ਮੌਕਾ ਮਿਲਿਆ, ਸਗੋਂ ਉਨ੍ਹਾਂ ਨੂੰ ਉਪ-ਕਪਤਾਨ ਵੀ ਬਣਾਇਆ ਗਿਆ ਹੈ।

ਸ਼ੁਭਮਨ ਗਿੱਲ ਨੂੰ ਇਸ ਸਾਲ ਟੈਸਟ ਟੀਮ ਦੀ ਕਮਾਨ ਸੌਂਪੀ ਗਈ ਸੀ। ਉਸਨੂੰ ਪਿਛਲੀ ਆਈਸੀਸੀ ਚੈਂਪੀਅਨਜ਼ ਟਰਾਫੀ ‘ਚ ਵਨਡੇ ਟੀਮ ਦਾ ਉਪ-ਕਪਤਾਨ ਵੀ ਬਣਾਇਆ ਗਿਆ ਸੀ। ਹੁਣ ਟੀ-20 ਟੀਮ ‘ਚ ਵੀ ਲੀਡਰਸ਼ਿਪ ਦੀ ਭੂਮਿਕਾ ਦੇ ਕੇ, ਬੀਸੀਸੀਆਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸ਼ੁਭਮਨ ਨੂੰ ਛੇਤੀ ਹੀ ਤਿੰਨੋਂ ਫਾਰਮੈਟਾਂ ‘ਚ ਭਾਰਤ ਦਾ ਕਪਤਾਨ ਬਣਾਇਆ ਜਾਵੇਗਾ।

2024 ‘ਚ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤੀ ਟੀਮ ਜ਼ਿੰਬਾਬਵੇ ਦੇ ਦੌਰੇ ‘ਤੇ ਗਈ ਸੀ। ਜਿੱਥੇ ਸ਼ੁਭਮਨ ਗਿੱਲ ਨੂੰ ਕਪਤਾਨ ਬਣਾਇਆ ਗਿਆ ਸੀ। ਅਗਲੀ ਸੀਰੀਜ਼ ਸ਼੍ਰੀਲੰਕਾ ‘ਚ ਹੋਈ, ਜਿੱਥੇ ਸੂਰਿਆਕੁਮਾਰ ਯਾਦਵ ਨੂੰ ਕਪਤਾਨੀ ਦਿੱਤੀ ਗਈ ਅਤੇ ਸ਼ੁਭਮਨ ਨੂੰ ਉਪ-ਕਪਤਾਨ ਦਿੱਤਾ ਗਿਆ। ਯਾਨੀ ਕਿ ਮੈਨੇਜਮੈਂਟ ਨੇ ਗਿੱਲ ਨੂੰ ਲੀਡਰਸ਼ਿਪ ਦੀ ਜ਼ਿੰਮੇਵਾਰੀ ਦੇਣ ਦਾ ਮਨ ਬਣਾ ਲਿਆ ਸੀ।

ਬੰਗਲਾਦੇਸ਼, ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਰੁੱਧ ਵਿਅਸਤ ਸ਼ਡਿਊਲ ਦੇ ਕਾਰਨ, ਸ਼ੁਭਮਨ ਨੂੰ ਟੀ-20 ਟੀਮ ‘ਚ ਮੌਕਾ ਨਹੀਂ ਮਿਲਿਆ। ਇਸ ਕਾਰਨ ਅਕਸ਼ਰ ਪਟੇਲ ਨੂੰ ਉਪ-ਕਪਤਾਨ ਬਣਾਇਆ ਗਿਆ। ਹੁਣ ਜਦੋਂ ਏਸ਼ੀਆ ਕੱਪ ਦੌਰਾਨ ਕੋਈ ਹੋਰ ਟੂਰਨਾਮੈਂਟ ਨਹੀਂ ਹੈ, ਤਾਂ ਸ਼ੁਭਮਨ ਨੂੰ ਟੀਮ ‘ਚ ਮੌਕਾ ਮਿਲਿਆ ਅਤੇ ਉਨ੍ਹਾਂ ਨੂੰ ਉਪ-ਕਪਤਾਨ ਵੀ ਬਣਾਇਆ ਗਿਆ।

ਇਸ ਸਾਲ ਮਈ ‘ਚ ਟੈਸਟ ਕਪਤਾਨ ਰੋਹਿਤ ਸ਼ਰਮਾ ਅਤੇ ਤਜਰਬੇਕਾਰ ਵਿਰਾਟ ਕੋਹਲੀ ਨੇ ਸੰਨਿਆਸ ਲੈ ਲਿਆ ਸੀ। ਜਿਸ ਤੋਂ ਬਾਅਦ ਸ਼ੁਭਮਨ ਗਿੱਲ ਨੂੰ ਟੀਮ ਇੰਡੀਆ ਦਾ ਨਵਾਂ ਟੈਸਟ ਕਪਤਾਨ ਬਣਾਇਆ ਗਿਆ। ਇੰਗਲੈਂਡ ਵਿਰੁੱਧ ਪਹਿਲੀ ਹੀ ਸੀਰੀਜ਼ ‘ਚ ਉਨ੍ਹਾਂ ਨੇ ਇਸ ਮੌਕੇ ਦਾ ਫਾਇਦਾ ਉਠਾਇਆ ਅਤੇ ਟੀਮ ਲਈ 2 ਮੈਚ ਜਿੱਤੇ।

Read More: ਏਸ਼ੀਆ ਕੱਪ 2025 ਲਈ ਭਾਰਤੀ ਟੀਮ ਦਾ ਅੱਜ ਹੋਵੇਗਾ ਐਲਾਨ, ਕਤਾਰ ‘ਚ ਕਈਂ ਖਿਡਾਰੀ

Scroll to Top