Sri Anandpur Sahib

ਜੈਕਰਿਆ ਦੀ ਗੁੰਜ ‘ਚ ਸ੍ਰੀ ਅਨੰਦਪੁਰ ਸਹਿਬ ਦਾ 358ਵਾ ਸਥਾਪਨਾ ਦਿਵਸ ਮਨਾਇਆ

ਸ੍ਰੀ ਅਨੰਦਪੁਰ ਸਹਿਬ , 19 ਜੂਨ 2023: ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਦਾ 358 ਵਾਂ ਸਥਾਪਨਾ ਦਿਵਸ ਅੱਜ ਗੁਰੂ ਕੇ ਮਹਿਲ ਗੁ. ਭੋਰਾ ਸਾਹਿਬ ਵਿਖੇ ਮਨਾਇਆ ਗਿਆ, ਇਤਿਹਾਸਕਾਰ ਦੱਸਦੇ ਹਨ ਸ੍ਰੀ ਅਨੰਦਪੁਰ ਸਾਹਿਬ ਵਿਸ਼ਵ ਦਾ ਵਿਲੱਖਣ ਤੇ ਨਿਵੇਕਲਾ ਗੁਰ ਅਸਥਾਨ ਹੈ। ਇਸ ਸਥਾਨ ‘ਤੇ ਗੁਰੂ ਨਾਨਕ ਦੇਵ ਜੀ ਦੇ ਨੌਵੇ ਸਰੂਪ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 19 ਜੂਨ 1665 ਈ ਨੂੰ ਚੱਕ ਨਾਨਕੀ ਨਗਰ ਦੀ ਮੋਹੜੀ ਬਾਬਾ ਗੁਰਦਿੱਤਾ ਜੀ ਪਾਸੋਂ ਗੜਵਾ ਕੇ ਇਕ ਮਹਾਨ ਕੇਂਦਰੀ ਸਥਾਨ ਦਾ ਮੁੱਢ ਬੰਨ ਕੇ ਇਸ ਨਗਰ ਵਿੱਚ ਪਰਿਵਾਰ ਸਮੇਤ ਨਿਵਾਸ ਕੀਤਾ ਸੀ।

ਸੰਸਾਰ ਦਾ ਹਰ ਵਿਆਕਤੀ ਇਸ ਧਰਤੀ ‘ਤੇ ਆਉਣ ਦੀ ਇੱਛਾ ਰੱਖਦਾ ਹੈ।ਇਸੇ ਧਰਤੀ ‘ਤੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾ ਕੇ ਇਸ ਧਰਤੀ ਨੂੰ ਪੂਜਣ ਯੋਗ ਬਣਾ ਦਿੱਤਾ। ਸਿੱਖ ਧਰਮ ਦੇ ਛੇਵੇ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਇਸੇ ਧਰਤੀ ‘ਤੇ ਵਸਾਇਆ।

ਇਸੇ ਧਰਤੀ (Sri Anandpur Sahib) ‘ਤੇ ਕਸ਼ਮੀਰੀ ਪੰਡਿਤ ਹਿੰਦੂ ਧਰਮ ਬਚਾਉਣ ਦੀ ਫਰਿਆਦ ਲੈ ਕੇ ਆਏ ਤੇ ਨੌਵੇਂ ਪਾਤਸ਼ਾਹ ਜੀ ਨੇ ਆਪਣਾ ਸੀਸ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ। ਹਰ ਸਾਲ ਦੀ ਤਰਾਂ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿਤਸਰ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛੱਤਰ ਛਾਇਆ ਹੇਠ ਸ੍ਰੀ ਅਨੰਦਪੁਰ ਸਾਹਿਬ ਦਾ 358 ਵਾਂ ਸਥਾਪਨਾ ਦਿਵਸ ਅੱਜ ਗੁਰੂ ਕੇ ਮਹਿਲ ਗੁ. ਭੋਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਮਹਾਨ ਗੁਰਮਤਿ ਸਮਾਗਮ ਸਜਾਏ ਜਾਣਗੇ | ਸਿੱਖ ਪੰਥ ਦੀਆਂ ਮਹਾਨ ਸਖਸੀਅਤਾਂ, ਰਾਗੀ, ਢਾਡੀ, ਕਵੀਸ਼ਰ ਗੁਰ ਇਤਿਹਾਸ ਨਾਲ ਜੋੜਨਗੇ। ਸਮੂਹ ਸੰਗਤਾਂ ਨੇ ਗੁਰੂ ਕੇ ਮਹਿਲ ਗੁ. ਭੋਰਾ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆ ਖੂਸੀਆਂ ਪ੍ਰਾਪਤ ਕੀਤੀਆ ਹਨ |

ਸਭ ਤੋ ਪਹਿਲਾ ਤਿੰਨ ਦਿਨਾਂ ਤੋਂ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਸੰਪੂਰਨਤਾ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਕੀਤੀ ਗਈ | ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਨਵ-ਨਿਯੁਕਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਸਥਾਪਨਾ ਦਿਵਸ ਦੀ ਇਤਿਹਾਸਕ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ |

ਜਿੱਥੇ ਸੰਗਤਾਂ ਨੂੰ ਸੰਦੇਸ਼ ਦਿੰਦੇ ਹੋਏ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੀ ਗੱਲ ਕੀਤੀ, ਉਥੇ ਹੀ ਘਰਾਂ ਦੇ ਵਿੱਚ ਸਹਿਜ ਪਾਠ ਰੱਖ ਕੇ ਆਪਣੇ ਪਰਿਵਾਰ ਨਾਲ ਗੁਰਮਤਿ ਦੀ ਸਾਝ ਅਤੇ ਇਤਿਹਾਸਕ ਗੁਰੂ ਘਰਾ ਦੀ ਜਾਣਕਾਰੀ ਨਵੀਂ ਪੀੜੀ ਨਾਲ ਸਾਂਝੀ ਕਰਨ ਸੰਬੰਧੀ ਚਿੰਤਾ ਪ੍ਰਗਟਾਈ, ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਘਰਾਂ ਦੇ ਵਿੱਚ ਲੋੜ ਹੈ ਨਸ਼ਾ ਦੂਰ ਕਰਨ ਦੀ ਆਪਣੇ ਗੌਰਵਮਈ ਇਤਿਹਾਸ ਨਾਲ ਜੋੜ ਕੇ ਗੁਰੂ ਦੇ ਸਿੰਘ ਸਜੇ |

 

Scroll to Top