Shreyas Iyer

ਸ਼੍ਰੇਅਸ ਅਈਅਰ ਨੇ ਲਾਈ ਛੱਕਿਆਂ ਦੀ ਝੜੀ, ਵਿਸ਼ਵ ਕੱਪ ਦੇ ਇਤਿਹਾਸ ‘ਚ ਤੋੜਿਆ ਇਹ ਵੱਡਾ ਰਿਕਾਰਡ

ਚੰਡੀਗੜ੍ਹ, 16 ਨਵੰਬਰ 2023: ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਵਿਸ਼ਵ ਕੱਪ 2023 ਦੇ ਪਹਿਲੇ ਸੈਮੀਫਾਈਨਲ ‘ਚ 50 ਓਵਰਾਂ ‘ਚ 4 ਵਿਕਟਾਂ ‘ਤੇ 397 ਦੌੜਾਂ ਬਣਾਈਆਂ। ਇਸ ਪਾਰੀ ‘ਚ ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ (Shreyas Iyer) ਨੇ ਸੈਂਕੜੇ ਵਾਲੀ ਪਾਰੀ ਖੇਡੀ। ਵਿਰਾਟ ਦੇ ਕਰੀਅਰ ਦਾ ਇਹ 50ਵਾਂ ਵਨਡੇ ਸੈਂਕੜਾ ਹੈ। ਇਸ ਦੇ ਨਾਲ ਹੀ ਸ਼੍ਰੇਅਸ ਅਈਅਰ ਨੇ ਤੇਜ਼ ਰਫਤਾਰ ਨਾਲ ਦੌੜਾਂ ਬਣਾਉਂਦੇ ਹੋਏ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਦੌਰਾਨ ਸ਼੍ਰੇਅਸ ਨੇ ਆਪਣੇ ਬੱਲੇ ਨਾਲ ਕਈ ਵੱਡੇ ਛੱਕੇ ਜੜੇ ਅਤੇ ਵਿਸ਼ਵ ਕੱਪ ਦਾ ਇੱਕ ਵੱਡਾ ਰਿਕਾਰਡ ਵੀ ਤੋੜ ਦਿੱਤਾ।

ਸ਼੍ਰੇਅਸ ਅਈਅਰ (Shreyas Iyer) ਨੇ ਇਸ ਪਾਰੀ ਵਿੱਚ 150 ਦੇ ਸਟ੍ਰਾਈਕ ਰੇਟ ਨਾਲ 70 ਗੇਂਦਾਂ ਵਿੱਚ 105 ਦੌੜਾਂ ਬਣਾਈਆਂ। ਅਈਅਰ ਨੇ ਇਸ ਪਾਰੀ ਦੌਰਾਨ 4 ਚੌਕੇ ਅਤੇ 8 ਲੰਬੇ ਛੱਕੇ ਲਗਾਏ। ਇਸ ਨਾਲ ਸ਼੍ਰੇਅਸ ਅਈਅਰ ਵਿਸ਼ਵ ਕੱਪ ਮੈਚ ‘ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਵਾਲਾ ਭਾਰਤੀ ਬੱਲੇਬਾਜ਼ ਬਣ ਗਿਆ ਹੈ। ਉਨ੍ਹਾਂ ਨੇ ਸੌਰਵ ਗਾਂਗੁਲੀ ਦਾ ਰਿਕਾਰਡ ਤੋੜ ਦਿੱਤਾ ਹੈ। ਸੌਰਵ ਗਾਂਗੁਲੀ ਨੇ 1999 ਵਿਸ਼ਵ ਕੱਪ ‘ਚ ਸ਼੍ਰੀਲੰਕਾ ਖਿਲਾਫ ਖੇਡੇ ਗਏ ਮੈਚ ‘ਚ 7 ਛੱਕੇ ਲਗਾਏ ਸਨ। ਇਸ ਦੇ ਨਾਲ ਹੀ ਯੁਵਰਾਜ ਸਿੰਘ ਨੇ ਵਿਸ਼ਵ ਕੱਪ ਦੇ ਇੱਕ ਮੈਚ ਵਿੱਚ 7 ​​ਛੱਕੇ ਵੀ ਲਗਾਏ ਹਨ।

ਵਿਸ਼ਵ ਕੱਪ ਮੈਚ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਭਾਰਤੀ ਖਿਡਾਰੀ:-

8 – ਸ਼੍ਰੇਅਸ ਅਈਅਰ ਬਨਾਮ ਨਿਊਜ਼ੀਲੈਂਡ, 2023*
7 – ਸੌਰਵ ਗਾਂਗੁਲੀ ਬਨਾਮ ਸ਼੍ਰੀਲੰਕਾ, 1999
7 – ਯੁਵਰਾਜ ਸਿੰਘ ਬਨਾਮ ਬੰਗਲਾਦੇਸ਼, 2007
6 – ਕਪਿਲ ਦੇਵ ਬਨਾਮ ਜ਼ਿੰਬਾਬਵੇ, 1983
6 – ਰੋਹਿਤ ਸ਼ਰਮਾ ਬਨਾਮ ਪਾਕਿਸਤਾਨ, 2023
6 – ਸ਼੍ਰੇਅਸ ਅਈਅਰ ਬਨਾਮ ਸ਼੍ਰੀਲੰਕਾ, 2023

 

Scroll to Top