IndiGo

ਯਾਤਰੀਆਂ ਵੱਲੋਂ ਰਨਵੇ ਨੇੜੇ ਖਾਣਾ ਖਾਣ ਦੇ ਮਾਮਲੇ ‘ਚ ਇੰਡੀਗੋ ਤੇ ਮੁੰਬਈ ਏਅਰਪੋਰਟ ਨੂੰ ਕਾਰਨ ਦੱਸੋ ਨੋਟਿਸ ਜਾਰੀ

ਚੰਡੀਗੜ੍ਹ, 16 ਜਨਵਰੀ 2024: ਐਤਵਾਰ ਨੂੰ ਗੋਆ ਤੋਂ ਦਿੱਲੀ ਜਾ ਰਹੀ ਇੰਡੀਗੋ (IndiGo) ਦੀ ਫਲਾਈਟ 6E 2195 ਨੇ 12 ਘੰਟੇ ਦੀ ਦੇਰੀ ਨਾਲ ਉਡਾਣ ਭਰੀ। ਫਿਰ ਫਲਾਈਟ ਨੂੰ ਦਿੱਲੀ ਜਾਣ ਦੀ ਬਜਾਏ ਮੁੰਬਈ ਵੱਲ ਮੋੜ ਦਿੱਤਾ ਗਿਆ। ਦੱਸਿਆ ਗਿਆ ਕਿ ਸਵੇਰੇ 10:45 ਵਜੇ ਉਡਾਣ ਨੇ ਗੋਆ ਹਵਾਈ ਅੱਡੇ ਤੋਂ ਰਾਤ 10:06 ਵਜੇ ਉਡਾਣ ਭਰੀ।

ਸੰਘਣੀ ਧੁੰਦ ਕਾਰਨ ਜਹਾਜ਼ ਕਰੀਬ 11:10 ਵਜੇ ਇਕ ਘੰਟੇ ਬਾਅਦ ਮੁੰਬਈ ਹਵਾਈ ਅੱਡੇ ‘ਤੇ ਉਤਰਿਆ। ਇੰਡੀਗੋ ਏਅਰਲਾਈਨਜ਼ ਮੁਤਾਬਕ ਮੁਸਾਫਰਾਂ ਨੂੰ ਮੁੰਬਈ ਏਅਰਪੋਰਟ ‘ਤੇ ਉਤਰਨ ਲਈ ਕਿਹਾ ਗਿਆ, ਜਿਸ ਨਾਲ ਉਨ੍ਹਾਂ ਦਾ ਗੁੱਸਾ ਹੋਰ ਵਧ ਗਿਆ। ਯਾਤਰੀਆਂ ਨੇ ਟਰਮੀਨਲ ਦੀ ਇਮਾਰਤ ਵੱਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਜਹਾਜ਼ ਤੋਂ ਉਤਰ ਕੇ ਜਹਾਜ਼ ਦੀ ਪਾਰਕਿੰਗ ਵਿੱਚ ਬੈਠ ਗਏ।

ਇਸ ਤੋਂ ਬਾਅਦ ਯਾਤਰੀ ਉੱਥੇ ਹੀ ਖਾਣਾ ਖਾਣ ਲੱਗੇ। ਇਸ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਵਾਇਰਲ ਹੋਇਆ ਸੀ, ਜਿਸ ‘ਚ ਲੋਕ ਏਅਰਕ੍ਰਾਫਟ ਪਾਰਕਿੰਗ ‘ਚ ਜ਼ਮੀਨ ‘ਤੇ ਬੈਠ ਕੇ ਖਾਣਾ ਖਾਂਦੇ ਨਜ਼ਰ ਆ ਰਹੇ ਸਨ। 15 ਸੈਕਿੰਡ ਦੇ ਇਸ ਵੀਡੀਓ ‘ਚ ਯਾਤਰੀਆਂ ਦੇ ਪਿੱਛੇ ਰਨਵੇ ‘ਤੇ ਹੋਰ ਫਲਾਈਟਾਂ ਨੂੰ ਵੀ ਉਤਾਰਦੇ ਦੇਖਿਆ ਗਿਆ।

ਮੁੰਬਈ ਹਵਾਈ ਅੱਡੇ ‘ਤੇ ਯਾਤਰੀਆਂ ਦੇ ਟਰਾਮਕ ‘ਤੇ ਖਾਣਾ ਖਾਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤੀਰਾਦਿੱਤਿਆ ਸਿੰਧੀਆ ਨੇ ਬੀਤੀ ਅੱਧੀ ਰਾਤ ਨੂੰ ਮੰਤਰਾਲੇ ਦੇ ਸਾਰੇ ਅਧਿਕਾਰੀਆਂ ਨਾਲ ਬੈਠਕ ਕੀਤੀ।

16 ਜਨਵਰੀ 2024 ਦੇ ਸ਼ੁਰੂਆਤੀ ਘੰਟਿਆਂ ਵਿੱਚ, MoCA ਦੇ ਬਿਊਰੋ ਆਫ ਸਿਵਲ ਏਵੀਏਸ਼ਨ ਸਕਿਓਰਿਟੀ (BCAS) ਨੇ ਇੰਡੀਗੋ (IndiGo) ਅਤੇ ਮੁੰਬਈ ਏਅਰਪੋਰਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ। ਦੋਵਾਂ ਨੋਟਿਸਾਂ ਦੇ ਮਾਮਲੇ ਵਿੱਚ, ਐਮਓਸੀਏ ਨੇ 16 ਜਨਵਰੀ ਯਾਨੀ ਅੱਜ ਹੀ ਜਵਾਬ ਮੰਗਿਆ ਹੈ। ਜੇਕਰ ਨਿਰਧਾਰਿਤ ਸਮੇਂ ਅੰਦਰ ਜਵਾਬ ਨਾ ਦਿੱਤਾ ਗਿਆ ਤਾਂ ਵਿੱਤੀ ਜ਼ੁਰਮਾਨੇ ਸਮੇਤ ਲਾਗੂ ਕਰਨ ਵਾਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

ਖ਼ਰਾਬ ਮੌਸਮ ਅਤੇ ਧੁੰਦ ਕਾਰਨ ਦੇਸ਼ ਵਿੱਚ ਉਡਾਣਾਂ ਦਾ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ 4 ਦਿਨਾਂ ਵਿੱਚ 650 ਤੋਂ ਵੱਧ ਉਡਾਣਾਂ ਦੇਰੀ ਜਾਂ ਰੱਦ ਹੋਈਆਂ ਹਨ। ਇਸ ਕਾਰਨ ਯਾਤਰੀ ਵੀ ਗੁੱਸੇ ‘ਚ ਨਜ਼ਰ ਆਏ। ਚਾਲਕ ਦਲ ਨਾਲ ਉਨ੍ਹਾਂ ਦੇ ਝਗੜੇ, ਬਹਿਸ ਅਤੇ ਨਾਰਾਜ਼ਗੀ ਦੀਆਂ ਖਬਰਾਂ ਵੀ ਹਨ।

 

Scroll to Top