ਫਿਰੋਜ਼ਪੁਰ, 08 ਸਤੰਬਰ 2023: ਫਿਰੋਜ਼ਪੁਰ ਵਿੱਚ ਅੱਜ ਮੱਲਵਾਲ ਰੋਡ (Mallwal Road) ’ਤੇ ਗੁਰੂ ਨਾਨਕ ਨਗਰ ਦੇ ਬਾਹਰ ਦਿਨ ਦਿਹਾੜੇ ਤਿੰਨ ਮੋਟਰਸਾਈਕਲਾਂ ’ਤੇ ਆਏ ਛੇ ਬਦਮਾਸ਼ਾਂ ਨੇ ਮੋਟਰਸਾਈਕਲ ਸਵਾਰ ਨੌਜਵਾਨ ਅਮਿਤ ਕੁਮਾਰ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਮੋਟਰਸਾਈਕਲ ਸਵਾਰ ਅਮਿਤ ਕੁਮਾਰ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਦੱਸਿਆ ਜਾ ਰਿਹਾ ਹੈ ਕਿ ਇਕ ਗੋਲੀ ਨੌਜਵਾਨ ਦੇ ਚਿਹਰੇ ‘ਤੇ ਅਤੇ ਦੂਜੀ ਬਾਂਹ ‘ਤੇ ਲੱਗੀ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਚੱਲੀਆਂ ਗੋਲੀਆਂ ਦੇ ਖਾਲੀ ਖੋਲ ਬਰਾਮਦ ਕੀਤੇ ਹਨ।
ਜਨਵਰੀ 19, 2025 11:58 ਪੂਃ ਦੁਃ