July 5, 2024 7:08 am
Bathinda

ਬਠਿੰਡਾ ਦੇ ਨਜ਼ਦੀਕੀ ਪਿੰਡ ‘ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ, 3 ਜਣਿਆਂ ਦੀ ਮੌਤ

ਚੰਡੀਗੜ੍ਹ, 10 ਨਵੰਬਰ 2023: ਅੱਜ ਦਿਨ ਚੜਦੇ ਹੀ ਬਠਿੰਡਾ (Bathinda) ਦੇ ਪਿੰਡ ਕੋਠਾ ਗੁਰੂ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਗੁਰਸ਼ਰਨ ਸਿੰਘ ਦਾ ਨਾਮਕ ਵਿਅਕਤੀ ਵੱਲੋਂ ਆਪਣੇ ਘਰ ਦੀ ਛੱਤ ਉੱਪਰ ਚੜ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਗੋਲੀਬਾਰੀ ਵਿੱਚ ਹੀ ਇੱਕ ਨੌਜਵਾਨ ਗੁਰਸ਼ਾਂਤ ਦੀ ਮੌਤ ਹੋ ਗਈ | ਜਦੋਂ ਗੁਰਸ਼ਾਂਤ ਸਿੰਘ ਦੀ ਲਾਸ਼ ਨੂੰ ਚੱਕਣ ਲਈ ਉਸਦਾ ਦੋਸਤ ਭੋਲਾ ਸਿੰਘ ਗਿਆ ਤਾਂ ਗੋਲੀਬਾਰੀ ਕਰ ਰਹੇ ਗੁਰਸ਼ਰਨ ਸਿੰਘ ਵੱਲੋਂ ਉਸ ਨੂੰ ਵੀ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਦੋਵੇਂ ਨੌਜਵਾਨਾਂ ਦੀ ਮੌਤ ਹੋ ਗਈ |

ਇਸ ਘਟਨਾ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਮੌਕੇ ‘ਤੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਪਹੁੰਚਿਆ ਪੁਲਿਸ ਪ੍ਰਸ਼ਾਸਨ ਦੇ ਪਹੁੰਚਣ ਦੇ ਬਾਵਜੂਦ ਗੋਲੀਬਾਰੀ ਕਰ ਰਹੇ ਗੁਰਸ਼ਰਨ ਸਿੰਘ ਵੱਲੋਂ ਲਗਾਤਾਰ ਫਾਇਰਿੰਗ ਕੀਤੀ ਜਾਂਦੀ ਰਹੀ ਪੁਲਿਸ ਵੱਲੋਂ ਗੁਆਂਢੀਆਂ ਦੀਆਂ ਛੱਤਾਂ ਤੋਂ ਜਾ ਕੇ ਜਦੋਂ ਗੋਲੀਬਾਰੀ ਕਰ ਰਹੇ ਗੁਰਸ਼ਰਨ ਸਿੰਘ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ |

ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ (Bathinda) ਨੇ ਦੱਸਿਆ ਕਿ ਜ਼ਮੀਨੀ ਵਿਵਾਦ ਦੇ ਚੱਲਦਿਆਂ ਗੁਰਸ਼ਰਨ ਸਿੰਘ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ, ਦੋਵੇਂ ਹੀ ਧਿਰਾਂ ਵੱਲੋਂ ਇੱਕ ਦੂਜੇ ਖਿਲਾਫ ਅਦਾਲਤਾਂ ਵਿੱਚ ਕੇਸ ਕੀਤੇ ਗਏ ਹੋਏ ਹਨ ਅਤੇ ਇੱਕ ਦੂਜੇ ਖਿਲਾਫ ਪਰਚੇ ਵੀ ਦਰਜ ਕਰਵਾਏ ਗਏ ਹਨ, ਫਿਲਹਾਲ ਇਸ ਘਟਨਾ ਵਿੱਚ ਦੋ ਜਣਿਆਂ ਦਾ ਕਤਲ ਹੋਇਆ ਅਤੇ ਤਿੰਨ ਲੋਕ ਜ਼ਖਮੀ ਹੋਏ, ਜਿਨਾਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ | ਇਸ ਤੋਂ ਇਲਾਵਾ ਪੁਲਿਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ |