July 2, 2024 8:48 pm
Amritsar

ਅੰਮ੍ਰਿਤਸਰ ਦੇ ਇੱਕ ਹੋਟਲ ‘ਚ ਚੱਲੀਆਂ ਗੋਲੀਆਂ, ਹੋਟਲ ‘ਚ ਕੰਮ ਕਰਨ ਵਾਲਾ ਨੌਜਵਾਨ ਜ਼ਖਮੀ

ਅੰਮ੍ਰਿਤਸਰ, 27 ਦਸੰਬਰ 2023: ਅੰਮ੍ਰਿਤਸਰ (Amritsar) ਦੇ ਵਿੱਚ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਗੋਲੀਆਂ ਚੱਲਣ ਦੇ ਮਾਮਲੇ ਸਾਹਮਣੇ ਆਉਂਦੇ | ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਦਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਹੋਟਲ ਦੇ ਵਿੱਚ ਦੇਰ ਰਾਤ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਗੋਲੀ ਚੱਲਣ ਦੇ ਨਾਲ ਹੋਟਲ ‘ਚ ਕੰਮ ਕਰਨ ਵਾਲੇ ਇੱਕ ਨੌਜਵਾਨ ਦੇ ਹੱਥ ‘ਤੇ ਗੋਲੀ ਲੱਗੀ। ਉਕਤ ਨੌਜਵਾਨ ਨੂੰ ਇਲਾਜ ਲਈ ਅੰਮ੍ਰਿਤਸਰ ਤੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਸ ਸਬੰਧ ਵਿੱਚ ਜ਼ਖਮੀ ਨੌਜਵਾਨ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹੋਟਲ ਦੇ ਵਿੱਚ ਦੋ ਕਮਰੇ ਬੁੱਕ ਕੀਤੇ ਹੋਏ ਸਨ ਅਤੇ ਉਹਨਾਂ ਕਮਰਿਆਂ ਦੇ ਵਿੱਚ 3 ਨੌਜਵਾਨ ਕਿਸੇ ਵਿਅਕਤੀ ਨੂੰ ਮਿਲਣ ਵਾਸਤੇ ਪਹੁੰਚੇ ਸਨ ਜਿਸ ਤੋਂ ਬਾਅਦ ਕਮਰੇ ਦੇ ਵਿੱਚ ਰੌਲਾ ਪੈਣਾ ਸ਼ੁਰੂ ਹੋ ਗਿਆ ਤੇ ਤਿੰਨ ਵਿਅਕਤੀ ਉਥੋਂ ਪੈਸੇ ਲੈ ਕੇ ਭੱਜਣ ਲੱਗੇ, ਜਿਨਾਂ ਨੂੰ ਰੋਕਣ ਦੇ ਲਈ ਹੋਟਲ ਦੇ ਮੈਨੇਜਰ ਤੇ ਕਾਮੇ ਅੱਗੇ ਹੋਏ ਅਤੇ ਉਕਤ ਤਿੰਨ ਵਿਅਕਤੀਆਂ ਵੱਲੋਂ ਉਹਨਾਂ ਤੇ ਗੋਲੀ ਚਲਾ ਦਿੱਤੀ ਗਈ | ਜਿਸ ਨਾਲ ਕਿ ਹੋਟਲ ਦਾ ਕਾਮਾ ਮਨਰੂਪ ਸਿੰਘ ਗੰਭੀਰ ਜ਼ਖਮੀ ਹੋ ਗਿਆ | ਜਿਸ ਨੂੰ ਇਲਾਜ ਦੇ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ (Amritsar) ਹਲਕਾ ਨੌਰਥ ਦੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਜਦੋਂ ਪੁਲਿਸ ਮੌਕੇ ਤੇ ਪੁੱਜੀ ਤਾਂ ਪਤਾ ਚੱਲਿਆ ਕਿ ਇੱਥੇ ਗਗਨਦੀਪ ਕੁਮਾਰ ਜੋ ਕਿ ਫਰੀਦਕੋਟ ਦਾ ਰਹਿਣ ਵਾਲਾ ਤੇ ਰੋਹਿਤ ਸਿੰਘ ਜੋ ਕਿ ਉੱਤਰਾਖੰਡ ਦਾ ਰਹਿਣ ਵਾਲਾ ਇਹ ਦੋਵੇਂ ਦੋ ਦਿਨ ਤੋਂ ਮਜੀਠਾ ਰੋਡ ਜੇ.ਕੇ ਹੋਟਲ ਵਿੱਚ ਰੁਕੇ ਹੋਏ ਸਨ ਅਤੇ ਇਹ ਮੋਹਾਲੀ ਵਿਖੇ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਹਨ | ਇਹਨਾਂ ਨੇ ਅੱਗੇ ਜੋ ਆਪਣੇ ਉੱਤਰਾਖੰਡ ਦੇ ਹੀ ਨੌਜਵਾਨ ਸਨ, ਜਿਨਾਂ ਨੂੰ ਆਸਟ੍ਰੇਲੀਆ ਭੇਜਣ ਲਈ ਅੱਗੇ ਜਤਿੰਦਰ ਸਿੰਘ ਜੋ ਕਿ ਦੁਬਈ ‘ਚ ਰਿਹ ਰਿਹਾ ਹੈ ਉਹਦੇ ਨਾਲ ਗੱਲ ਕੀਤੀ ਸੀ |

ਇਹਨਾਂ ਦੀ ਫਾਈਨਲ ਗੱਲ ਕਰੀਬ 25 ਲੱਖ ਦੇ ਵਿੱਚ ਗੱਲ ਹੋਈ ਸੀ ਅੱਜ ਜਦੋਂ ਇਹਨਾਂ ਨੇ ਮੁੰਡਿਆਂ ਨੂੰ ਵਿਦੇਸ਼ ਭੇਜਣ ਲਈ ਦਿੱਲੀ ਭੇਜਿਆ ਤਾਂ ਅੱਗੇ ਏਜੈਂਟਾਂ ਵੱਲੋਂ ਜਤਿੰਦਰ ਸਿੰਘ ਵੱਲੋਂ ਮੰਗ ਕੀਤੀ ਗਈ ਤੁਸੀਂ ਪੈਸੇ ਸ਼ੋਅ ਕਰੋ, ਅਸੀਂ ਉਸ ਤੋਂ ਬਾਅਦ ਹੀ ਤੁਹਾਡੇ ਮੁੰਡਿਆਂ ਦੀਆਂ ਟਿਕਟ ਜਾਂ ਵੀਜ਼ਾ ਤੁਹਾਨੂੰ ਦੇਵਾਂਗੇ | ਇਸ ਤੋਂ ਬਾਅਦ ਜਦੋਂ ਇਹਨਾਂ ਨੇ ਜੀ 16 ਲੱਖ ਦੇ ਕਰੀਬ ਰੁਪਏ ਕੱਢਵਾ ਕੇ ਇੱਥੇ ਰੱਖਿਆ ਹੋਇਆ ਸੀ ਜਦੋਂ ਜਿਹੜਾ ਜਤਿੰਦਰ ਦੁਬਈ ਵਿੱਚ ਉਸਨੇ ਆਪਣੇ ਭਰਾ ਜਿਸਦਾ ਨਾਮ ਰਵਿੰਦਰ ਸਿੰਘ ਨੂੰ ਭੇਜਿਆ ਤੇ ਉਸ ਨਾਲ ਤਿੰਨ ਮੁੰਡੇ ਹੋਰ ਆਏ |

ਇਹਨਾਂ ਚਾਰ ਨੌਜਵਾਨਾਂ ਨੇ ਹੋਟਲ ਦੇ ਅੰਦਰ ਆ ਕੇ ਪੈਸੇ ਵਗੈਰਾ ਕਾਊਂਟ ਕੀਤੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰੂਮ ਦੇ ਵਿੱਚ ਬੰਦ ਕਰਕੇ ਉਥੋਂ ਪੈਸੇ ਲੈ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਦੋਂ ਦੋਵੇਂ ਨੌਜਵਾਨਾਂ ਨੇ ਰੌਲਾ ਪਾਇਆ ਤਾਂ ਜੋ ਜੇ ਕੇ ਹੋਟਲ ਦਾ ਮੈਨੇਜਰ, ਜਿਸ ਦਾ ਨਾਮ ਮਨਰੂਪ ਸਿੰਘ ਤੇ ਉਸਦੇ ਦੋ ਹੋਰ ਨਾਲ ਕੰਮ ਕਰਨ ਵਾਲੇ ਮੁੰਡਿਆਂ ਨੇ ਉਹਨਾਂ ਲੋਕਾਂ ਦੀ ਕੋਸ਼ਿਸ਼ ਕੀਤੀ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਜਿਸ ਵਿੱਚ ਮਨਰੂਪ ਸਿੰਘ ਦੇ ਹੱਥ ਤੇ ਇੱਕ ਗੋਲੀ ਲੱਗੀ | ਪੁਲਿਸ ਨੇ ਦੋਵੇਂ ਮੁੰਡਿਆਂ ਦੇ ਬਿਆਨ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।