June 28, 2024 11:10 am
Kohali Village

ਅੰਮ੍ਰਿਤਸਰ ਦੇ ਪਿੰਡ ਕੋਹਾਲੀ ਵਿਖੇ NRI ਦੇ ਫਾਰਮ ਹਾਊਸ ‘ਤੇ ਚੱਲੀਆਂ ਗੋਲੀਆਂ, ਜਾਂਚ ‘ਚ ਜੁਟੀ ਪੁਲਿਸ

ਚੰਡੀਗੜ੍ਹ, 12 ਮਈ 2023: ਅੰਮ੍ਰਿਤਸਰ ਦੇ ਪਿੰਡ ਕੋਹਾਲੀ (Kohali Village)  ‘ਚ ਐੱਨ.ਆਰ.ਆਈ ਦੇ ਫਾਰਮ ਹਾਊਸ ‘ਤੇ ਗੋਲੀਆਂ ਚਲਾਈਆਂ ਗਈਆਂ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਹੈ। ਸਵੇਰ ਤੋਂ ਹੀ ਉਨ੍ਹਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਧਮਕੀ ਭਰੇ ਫੋਨ ਆ ਰਹੇ ਸਨ। ਸ਼ਾਮ ਨੂੰ ਉਨ੍ਹਾਂ ਦੇ ਘਰ ‘ਤੇ ਹਮਲਾ ਕੀਤਾ ਗਿਆ।

ਤਲਬੀਰ ਸਿੰਘ ਨੇ ਦੱਸਿਆ ਕਿ ਉਹ ਆਸਟ੍ਰੇਲੀਆ ਦਾ ਵਸਨੀਕ ਹੈ। ਉਨ੍ਹਾਂ ਦਾ ਪਿੰਡ ਕੋਹਾਲੀ (Kohali Village) ਵਿੱਚ ਫਾਰਮ ਹਾਊਸ ਹੈ। ਬੀਤੀ ਰਾਤ ਉਹ ਫਾਰਮ ਹਾਊਸ ਵਿੱਚ ਬੈਠਾ ਸੀ ਤਾਂ ਪਿੰਡ ਦਾ ਨੰਬਰਦਾਰ ਰੇਸ਼ਮ ਸਿੰਘ ਆਪਣੇ ਸਾਥੀਆਂ ਨਾਲ ਆ ਗਿਆ। ਮਾਰਨ ਦੀ ਨੀਅਤ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਪਿੰਡ ਦੇ ਨੰਬਰਦਾਰ ਰੇਸ਼ਮ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤਲਬੀਰ ਸਿੰਘ ਝੂਠ ਬੋਲ ਰਿਹਾ ਹੈ। ਪੈਸਿਆਂ ਨੂੰ ਲੈ ਕੇ ਉਸ ਦੀ ਪਿੰਡ ਦੇ ਹੀ ਇਕ ਵਿਅਕਤੀ ਮਿਲਖਾ ਸਿੰਘ ਨਾਲ ਪੁਰਾਣੀ ਲੜਾਈ ਚੱਲ ਰਹੀ ਹੈ।

ਤਲਬੀਰ ਸਿੰਘ ਦੀ ਸ਼ਿਕਾਇਤ ’ਤੇ ਪਿੰਡ ਖੋਹਲੀ ਪੁੱਜੇ ਤਫਤੀਸ਼ੀ ਅਫਸਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ’ਤੇ ਸੂਚਨਾ ਮਿਲੀ ਸੀ। ਜਦੋਂ ਪੁਲਿਸ ਟੀਮ ਮੌਕੇ ’ਤੇ ਪੁੱਜੀ ਤਾਂ ਹਮਲਾਵਰ ਫ਼ਰਾਰ ਹੋ ਚੁੱਕੇ ਸਨ। ਪੁਲਿਸ ਦੋਵਾਂ ਧਿਰਾਂ ਨਾਲ ਗੱਲਬਾਤ ਕਰ ਰਹੀ ਹੈ। ਜਾਂਚ ਤੋਂ ਬਾਅਦ ਜੋ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ‘ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।