25 ਸਤੰਬਰ 2025: ਵੀਰਵਾਰ ਸਵੇਰੇ ਲਗਭਗ 4:50 ਵਜੇ ਪੰਜਾਬ ਦੇ ਮੋਹਾਲੀ (mohali) ਦੇ ਫੇਜ਼ 2 ਵਿੱਚ, ਬਾਈਕ ਸਵਾਰ ਹਮਲਾਵਰਾਂ ਨੇ ਜਿਮ ਦੇ ਮਾਲਕ ਵਿੱਕੀ ‘ਤੇ ਪੰਜ ਗੋਲੀਆਂ ਚਲਾਈਆਂ। ਵਿੱਕੀ ਨੂੰ ਚਾਰ ਗੋਲੀਆਂ ਲੱਗੀਆਂ, ਚਾਰੋਂ ਉਸਦੇ ਪੈਰਾਂ ਵਿੱਚ ਲੱਗੀਆਂ। ਉਥੇ ਹੀ ਤੁਰੰਤ ਹੀ ਜਿਮ ਟ੍ਰੇਨਰ ਉਸਨੂੰ ਬਾਈਕ ‘ਤੇ ਇੰਡਸ ਹਸਪਤਾਲ ਲੈ ਗਿਆ। ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ, ਉਸਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਗੋਲੀਬਾਰੀ (firing) ਦੀ ਆਵਾਜ਼ ਅਤੇ ਹਮਲਾਵਰ ਬਾਈਕ ‘ਤੇ ਭੱਜਦੇ ਦਿਖਾਈ ਦੇ ਰਹੇ ਹਨ। ਰਿਪੋਰਟਾਂ ਅਨੁਸਾਰ, ਹਮਲਾਵਰਾਂ ਨੇ ਚੰਡੀਗੜ੍ਹ ਦੇ ਕਝੇਰੀ ਵਿੱਚ ਇੱਕ ਹੋਟਲ ‘ਤੇ ਵੀ ਗੋਲੀਬਾਰੀ ਕੀਤੀ।
ਸੂਤਰਾਂ ਅਨੁਸਾਰ, ਵਿੱਕੀ ਜਿਮ ਦੇ ਬਾਹਰ ਆਪਣੀ ਬਲੇਨੋ ਕਾਰ ਵਿੱਚ ਪਿਆ ਸੀ ਜਦੋਂ ਬਾਈਕ ‘ਤੇ ਸਵਾਰ ਹਮਲਾਵਰਾਂ ਨੇ ਉਸ ‘ਤੇ ਗੋਲੀਬਾਰੀ ਕੀਤੀ। ਜਿਮ ਦੇ ਮਾਲਕ ਦੀਆਂ ਲੱਤਾਂ ਵਿੱਚ ਗੋਲੀ ਲੱਗੀ।
Read More: Mohali News: ਮੋਹਾਲੀ ਪੁਲਿਸ ਨੇ ਮਾਰਿਆ ਛਾਪਾ, ਲੋਕਾਂ ਨੂੰ ਕਰਦੇ ਸੀ ਬਲੈਕਮੇਲ