Ludhiana

ਲੁਧਿਆਣਾ ‘ਚ ਕਥਿਤ ਪੁਲਿਸ ਮੁਕਾਬਲੇ ‘ਚ ਚੱਲੀ ਗੋ.ਲੀ, ਇੱਕ ਮੁਲਜ਼ਮ ਜ਼ਖਮੀ

ਚੰਡੀਗੜ੍ਹ, 12 ਸਤੰਬਰ 2024: ਲੁਧਿਆਣਾ (Ludhiana) ਦੇ ਧਾਂਦਰਾ ਰੋਡ ਮਹਿਮੂਦਪੁਰਾ ਵਿਖੇ ਸੀਆਈਏ-1 ਦੀ ਟੀਮ ਅਤੇ ਇੱਕ ਕਥਿਤ ਨਸ਼ਾ ਤਸਕਰ ਵਿਚਾਲੇ ਕਥਿਤ ਮੁਕਾਬਲੇ ਦੀ ਖ਼ਬਰ ਹੈ | ਇਸ ਦੌਰਾਨ ਗੋਲੀ ਚੱਲਣ ਨਾਲ ਰੋਹਿਤ ਜ਼ਖਮੀ ਹੋ ਗਿਆ | ਇਸਦੇ ਨਾਲ ਹੀ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ |

ਜਾਣਕਾਰੀ ਮੁਤਾਬਕ ਸੀ.ਆਈ.ਏ.-1 ਦੀ ਟੀਮ ਨਸ਼ਾ ਤਸਕਰੀ ਦੇ ਇੱਕ ਮਾਮਲੇ ‘ਚ ਮਨੀਸ਼ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਗਈ ਸੀ। ਜਿਵੇਂ ਹੀ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਘਰ ਨੂੰ ਘੇਰ ਲਿਆ ਤਾਂ ਪਰਿਵਾਰ ਦੀ ਪੁਲਿਸ ਨਾਲ ਤਕਰਾਰ ਹੋ ਗਈ ਅਤੇ ਦੋਵੇਂ ਧਿਰਾਂ ‘ਚ ਝੜੱਪ ਹੋ ਗਈ | ਸੂਚਨਾ ਮਿਲਦੇ ਹੀ ਸੀਆਈਏ-1 ਦੇ ਇੰਚਾਰਜ ਰਾਜੇਸ਼ ਵੀ ਮੌਕੇ ‘ਤੇ ਪਹੁੰਚ ਗਏ। ਜ਼ਖਮੀ ਰੋਹਿਤ ਅਤੇ ਪੁਲਿਸ ਮੁਲਾਜ਼ਮ ਹਸਪਤਾਲ ‘ਚ ਦਾਖਲ ਹਨ |

ਜਾਣਕਾਰੀ ਦਿੰਦਿਆਂ ਰੋਹਿਤ ਹੀਰਾ ਘਰਵਾਲੀ ਸੁਖਪ੍ਰੀਤ ਨੇ ਦੱਸਿਆ ਕਿ ਸਵੇਰੇ ਸਾਢੇ ਅੱਠ ਵਜੇ ਸਿਵਲ ਵਰਦੀ ਵਾਲੀ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਘਰ ਦੇ ਬਾਹਰ ਆਏ। ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਮਨੀਸ਼ ਨੂੰ ਗ੍ਰਿਫ਼ਤਾਰ ਕਰਨ ਆਏ ਹਨ। ਉਨ੍ਹਾਂ ਨੇ ਵਰਦੀ ਨਹੀਂ ਪਾਈ ਹੋਈ ਸੀ, ਜਿਸ ਕਾਰਨ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਅਸਲ ‘ਚ ਪੁਲਿਸ ਮੁਲਾਜ਼ਮ ਹਨ ਜਾਂ ਨਹੀਂ। ਦਰਵਾਜ਼ਾ ਨਾ ਖੋਲ੍ਹਣ ‘ਤੇ ਪੁਲਿਸ ਮੁਲਾਜ਼ਮ ਕੰਧ ਟੱਪ ਕੇ ਉਨ੍ਹਾਂ ਦੇ ਘਰ ਦਾਖਲ ਹੋਏ |

Scroll to Top