night firing

ਲੇਬਨਾਨ ਦੀ ਬੇਕਾ ਘਾਟੀ ‘ਚ ਮਸੀਤ ਨੇੜੇ ਗੋਲੀਬਾਰੀ, ਇੱਕ ਦੀ ਮੌਤ, ਪੰਜ ਜ਼ਖਮੀ

ਚੰਡੀਗੜ੍ਹ, 07 ਜੁਲਾਈ 2023: ਲੇਬਨਾਨ (Lebanon) ਦੀ ਬੇਕਾ ਘਾਟੀ ‘ਚ ਸ਼ੁੱਕਰਵਾਰ ਨੂੰ ਇਕ ਮਸੀਤ ਨੇੜੇ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਜ਼ਖਮੀ ਹੋਣ ਦੀ ਖ਼ਬਰ ਹੈ । ਸ਼ੋਸ਼ਲ ਮੀਡਿਆ ਖ਼ਬਰਾਂ ਮੁਤਾਬਕ ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਹ ਇੱਕ ਨਿੱਜੀ ਝਗੜਾ ਸੀ ਜਿਸ ਕਾਰਨ ਹਿੰਸਾ ਹੋਈ। ਲੇਬਨਾਨ ਦੀ ਸਰਕਾਰੀ ਨੈਸ਼ਨਲ ਨਿਊਜ਼ ਏਜੰਸੀ ਨੇ ਕਿਹਾ ਕਿ ਗੋਲੀਬਾਰੀ ਬਾਰ ਏਲੀਅਸ ਮਸੀਤ ‘ਚ ਹੋਈ ਅਤੇ ਫੌਜ ਮੌਕੇ ‘ਤੇ ਪਹੁੰਚ ਗਈ। ਇਸ ਵਿਚ ਕਿਹਾ ਗਿਆ ਹੈ ਕਿ ਫੌਜ ਦੁਆਰਾ ਗ੍ਰਿਫਤਾਰੀ ਦੌਰਾਨ ਸ਼ੂਟਰ ਜ਼ਖਮੀ ਹੋ ਗਿਆ ਸੀ।

Scroll to Top