June 30, 2024 7:57 pm
Eid

ਅਮਰੀਕਾ ‘ਚ ਈਦ ਦੇ ਸਮਾਗਮ ਦੌਰਾਨ ਗੋਲੀਬਾਰੀ ਦੀ ਘਟਨਾ, ਕਈ ਜਣੇ ਜ਼ਖਮੀ

ਚੰਡੀਗੜ੍ਹ, 11 ਅਪ੍ਰੈਲ 2024: ਅਮਰੀਕਾ ਦੇ ਫਿਲਾਡੇਲਫੀਆ ‘ਚ ਈਦ (Eid) ਦੇ ਸਮਾਗਮ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਸ ਘਟਨਾ ‘ਚ 3 ਜਣੇ ਜ਼ਖਮੀ ਹੋ ਗਏ। ਪੁਲਿਸ ਨੇ 5 ਜਣਿਆਂ ਨੂੰ ਹਿਰਾਸਤ ‘ਚ ਲਿਆ ਹੈ। ਇਨ੍ਹਾਂ ਵਿੱਚ ਇੱਕ 15 ਸਾਲ ਦਾ ਲੜਕਾ ਵੀ ਸ਼ਾਮਲ ਹੈ। ਪੁਲਿਸ ਨੂੰ ਉਸ ਦੇ ਨੇੜਿਓਂ ਇੱਕ ਬੰਦੂਕ ਮਿਲੀ।

ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਫਿਲਾਡੇਲਫੀਆ ਦੀ ਇਕ ਮਸੀਤ ਨੇੜੇ ਵੀਰਵਾਰ (ਭਾਰਤੀ ਸਮੇਂ ਅਨੁਸਾਰ ਵੀਰਵਾਰ ਦੀ ਅੱਧੀ ਰਾਤ 12 ਵਜੇ) ਨੂੰ 2:30 ਵਜੇ ਰਮਜ਼ਾਨ (Eid)  ਦੇ ਸਮਾਗਮ ਦਾ ਸਮਾਗਮ ਚੱਲ ਰਿਹਾ ਸੀ। ਇਸ ਤੋਂ ਬਾਅਦ ਦੋਵਾਂ ਗੁੱਟਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ। 30 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। 15 ਸਾਲਾ ਸ਼ੱਕੀ ਸਮੇਤ ਇਕ ਨੌਜਵਾਨ ਅਤੇ ਇਕ ਲੜਕੀ ਜ਼ਖਮੀ ਹੋ ਗਈ । ਫਿਲਹਾਲ ਗੋਲੀਬਾਰੀ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ ਇੱਕ ਹਜ਼ਾਰ ਤੋਂ ਵੱਧ ਲੋਕ ਮੌਜੂਦ ਸਨ। ਗੋਲੀਬਾਰੀ ਦੀ ਆਵਾਜ਼ ਸੁਣਦੇ ਹੀ ਭਗਦੜ ਮੱਚ ਗਈ। ਲੋਕ ਨੇੜਲੇ ਪਾਰਕ, ​​ਸਕੂਲ ਅਤੇ ਮਸੀਤ ਵੱਲ ਭੱਜਣ ਲੱਗੇ। ਗੋਲੀਬਾਰੀ ਤੋਂ ਬਚਣ ਲਈ ਕੁਝ ਲੋਕ ਦਰੱਖਤਾਂ ਪਿੱਛੇ ਲੁਕ ਗਏ।