Madan Lal Jalalpur

ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਸਦਮਾ, ਮਾਤਾ ਦਾ ਦਿਹਾਂਤ

ਪਟਿਆਲਾ, ਘਨੌਰ : 20 ਫਰਵਰੀ 2024: ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ (Madan Lal Jalalpur) ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨਾਂ ਦੇ ਮਾਤਾ ਸ਼੍ਰੀਮਤੀ ਜੋਗਿੰਦਰ ਕੌਰ ਸੁਪਤਨੀ ਸ਼੍ਰੀ ਰਾਮ ਪ੍ਰਕਾਸ਼ ਦਾ ਸੋਮਵਾਰ ਦੇਰ ਰਾਤ ਸਦਭਾਵਨਾ ਹਸਪਤਾਲ ਪਟਿਆਲਾ’ ਵਿਖੇ ਦਿਹਾਂਤ ਹੋ ਗਿਆ। ਉਹ 84 ਵਰ੍ਹਿਆਂ ਦੇ ਸਨ ਅਤੇ ਪਿਛਲੇ ਸਮੇਂ ਤੋਂ ਬਿਮਾਰ ਸਨ।

ਬੁਢਾਪੇ ਕਾਰਨ ਉਹ ਸਿਹਤ ਪੱਖੋਂ ਵੀ ਕਮਜ਼ੋਰ ਸਨ, ਜਿਸ ਕਾਰਨ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੂੰ ਕਈ ਵਾਰ ਹਸਪਤਾਲ ਲਿਜਾਣਾ ਪਿਆ ਸੀ। ਸਵ. ਜੋਗਿੰਦਰ ਕੌਰ ਦਾ ਸਸਕਾਰ ਪਿੰਡ ਜਲਾਲਪੁਰ ਪਟਿਆਲਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਉਹ ਆਪਣੇ ਪਿੱਛੇ ਪਤੀ ਰਾਮ ਪ੍ਰਕਾਸ਼, ਸਪੁੱਤਰ ਮਦਨ ਲਾਲ ਜਲਾਲਪੁਰ ਸਾਬਕਾ ਐਮ.ਐਲ.ਏ., ਰਾਜਿੰਦਰਪਾਲ, ਪੋਤਰੇ ਗਗਨਦੀਪ ਸਿੰਘ ਜਲਾਲਪੁਰ ਸਾਬਕਾ ਡਾਇਰੈਕਟਰ ਪੀ.ਐੱਸ.ਪੀ.ਸੀ. ਐਲ ਤੇ ਕਮਲਦੀਪ ਸਿੰਘ ਸਮੇਤ ਹੱਸਦਾ ਵਸਦਾ ਪਰਿਵਾਰ ਛੱਡ ਗਏ ਹਨ।

ਇਸ ਮੌਕੇ ਮੰਡੀ ਬੋਰਡ ਦੇ ਸਾਬਕਾ ਚੇਅਰਮੈਨ ਲਾਲ ਸਿੰਘ, ਸਾਬਕਾ ਵਿਧਾਇਕ ਹਰਦਿਆਲ ਕੰਬੋਜ, ਸਾਬਕਾ ਵਿਧਾਇਕ ਰਜਿੰਦਰ ਸਿੰਘ, ਨਗਰ ਕੌਂਸਲ ਰਾਜਪੁਰਾ ਦੇ ਸਾਬਕਾ ਪ੍ਰਧਾਨ ਨਰਿੰਦਰ ਸ਼ਾਸਤਰੀ, ਸਾਬਕਾ ਜਿਲਾ ਪ੍ਰਧਾਨ ਗੁਰਦੀਪ ਸਿੰਘ ਉਂਟਸਰ, ਨਗਰ ਕੌਂਸਲ ਘਨੌਰ ਦੇ ਸਾਬਕਾ ਪ੍ਰਧਾਨ ਨਰਪਿੰਦਰ ਸਿੰਘ ਭਿੰਦਾ, ਬੱਬੂ ਕੁੱਥਾ ਖੇੜੀ, ਅਸ਼ੋਕ ਕੁਮਾਰ ਰਾਣਾ, ਬਲਾਕ ਪ੍ਰਧਾਨ ਹੈਪੀ ਸ਼ੇਰਾ ਹਾਂ, ਇੰਦਰਜੀਤ ਸਿੰਘ ਗਿਫਟੀ, ਅਮਰੀਕ ਸਿੰਘ ਖਾਨਪੁਰ, ਕੁਲਦੀਪ ਸਿੰਘ ਮਾੜੀਆਂ, ਟੋਨੀ ਸ਼ੰਭੂ, ਗੁਰਨਾਮ ਸਿੰਘ ਬਦੇਸ਼ਾ, ਜੱਸੀ ਘਨੌਰ, ਹਰਵਿੰਦਰ ਸਿੰਘ ਕਾਮੀ, ਸੁਖੀ ਕਾਮੀ, ਜਸਪਾਲ ਸਿੰਘ ਮਹਿਮੂਦਪੁਰ, ਸੁਰਜੀਤ ਸਰਪੰਚ ਅਜਰੌਰ ਸਮੇਤ ਹੋਰ ਵੀ ਸ਼ਖਸ਼ੀਅਤਾਂ ਮੌਜੂਦ ਸਨ।

Scroll to Top