Sanjay Raut

ਜੇਲ੍ਹ ਜਾਣ ਤੋਂ ਬਚੇ ਸ਼ਿਵ ਸੈਨਾ ਦੇ MP ਸੰਜੇ ਰਾਉਤ, ਕੀ ਹੈ 100 ਕਰੋੜ ਰੁਪਏ ਦਾ ਮਾਣਹਾਨੀ ਕੇਸ

ਚੰਡੀਗੜ੍ਹ, 26 ਸਤੰਬਰ 2024: ਸ਼ਿਵ ਸੈਨਾ ਦੇ ਸੰਸਦ ਮੈਂਬਰ (ਊਧਵ ਧੜੇ) ਸੰਜੇ ਰਾਉਤ (Sanjay Raut) ਨੂੰ ਅੱਜ ਮੈਟਰੋਪੋਲੀਟਨ ਮੈਜਿਸਟ੍ਰੇਟ (ਸਿਵਾਰੀ ਅਦਾਲਤ) ਤੋਂ ਮਾਣਹਾਨੀ ਮਾਮਲੇ ‘ਚ ਵੱਡਾ ਝਟਕਾ ਲੱਗਾ ਹੈ | ਅਦਾਲਤ ਨੇ ਇਸ ਮਾਮਲੇ ‘ਚ ਸ਼ਿਵ ਸੈਨਾ ਯੂਬੀਟੀ ਦੇ ਸੰਸਦ ਮੈਂਬਰ ਨੂੰ 15 ਦਿਨਾਂ ਦੀ ਕੈਦ ਅਤੇ 25,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸੰਜੇ ਨੂੰ ਆਈਪੀਸੀ ਦੀ ਧਾਰਾ 500 ਤਹਿਤ ਸਜ਼ਾ ਸੁਣਾਈ ਹੈ। ਹਾਲਾਂਕਿ ਇਸ ਮਾਮਲੇ ‘ਚ ਸੰਜੇ ਰਾਉਤ ਨੂੰ ਫਿਲਹਾਲ ਜੇਲ੍ਹ ਨਹੀਂ ਜਾਣਾ ਪਵੇਗਾ।

ਕੀ ਹੈ ਪੂਰਾ ਮਾਮਲਾ ?

ਦਰਅਸਲ, ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ (Sanjay Raut) ਦੇ ਖ਼ਿਲਾਫ ਇਹ ਮਾਮਲਾ ਸਾਲ 2022 ਦਾ ਹੈ | ਸੰਜੇ ਰਾਉਤ ਨੇ ਭਾਜਪਾ ਆਗੂ ਕਿਰੀਟ ਸੋਮਈਆ ਦੀ ਪਤਨੀ ਮੇਧਾ ਸੋਮਈਆ ‘ਤੇ ਮੁਲੁੰਡ ‘ਚ ਕਥਿਤ ਟਾਇਲਟ ਘਪਲੇ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ।

Read More: Delhi: ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਕਸ਼ਨ ਮੋਡ ‘ਚ, CM ਆਤਿਸ਼ੀ ਨਾਲ ਲਿਆ ਸੜਕਾਂ ਦਾ ਜਾਇਜ਼ਾ

ਇਸ ਤੋਂ ਬਾਅਦ ਕਿਰੀਟ ਸੋਮਈਆ ਨੇ ਸੰਜੇ ਰਾਊਤ ਨੂੰ ਇਸ ਦੋਸ਼ ਦਾ ਸਬੂਤ ਦੇਣ ਦੀ ਚੁਣੌਤੀ ਦਿੱਤੀ ਸੀ। ਹਾਲਾਂਕਿ, ਸੰਜੇ ਰਾਉਤ ਨੇ ਇਸ ਮਾਮਲੇ ‘ਤੇ ਕੋਈ ਸਬੂਤ ਪੇਸ਼ ਨਹੀਂ ਕਰ ਸਕੇ, ਜਿਸ ਤੋਂ ਬਾਅਦ ਮੇਧਾ ਸੋਮਈਆ ਨੇ ਸ਼ਿਵ ਸੈਨਾ ਸੰਸਦ ਦੇ ਖ਼ਿਲਾਫ 100 ਕਰੋੜ ਰੁਪਏ ਦਾ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ।

ਜਿਕਰਯੋਗ ਹੈ ਕਿ ਭਾਵੇਂ ਅਦਾਲਤ ਨੇ ਸੰਜੇ ਰਾਉਤ ਨੂੰ 15 ਦਿਨ ਦੀ ਸਜ਼ਾ ਸੁਣਾਈ ਸੀ ਪਰ ਇਸ ਮਾਮਲੇ ‘ਚ ਸੰਜੇ ਰਾਉਤ ਦੇ ਵਕੀਲ ਅਤੇ ਉਨ੍ਹਾਂ ਦੇ ਭਰਾ ਸੁਨੀਲ ਰਾਉਤ ਨੇ ਕਿਹਾ ਕਿ ਉਨ੍ਹਾਂ ਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਇਸਦੇ ਨਾਲ ਹੀ ਮੈਜਿਸਟ੍ਰੇਟ ਅਦਾਲਤ ਦੇ ਹੁਕਮਾਂ ਖ਼ਿਲਾਫ਼ ਮੁੰਬਈ ਸੈਸ਼ਨ ਕੋਰਟ ‘ਚ ਅਪੀਲ ਕੀਤੀ ਜਾਵੇਗੀ। ਮੈਜਿਸਟ੍ਰੇਟ ਅਦਾਲਤ ਨੇ ਵੀ ਸਜ਼ਾ 30 ਦਿਨਾਂ ਲਈ ਮੁਅੱਤਲ ਕਰ ਦਿੱਤੀ ਹੈ। ਸੰਜੇ ਰਾਉਤ 25,000 ਰੁਪਏ ਦਾ ਮੁਚੱਲਕਾ ਭਰ ਕੇ ਅਦਾਲਤ ਤੋਂ ਬਾਹਰ ਆ ਜਾਣਗੇ ।

Scroll to Top