July 5, 2024 1:31 am
flood

ਸ਼੍ਰੋਮਣੀ ਕਮੇਟੀ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਪਸ਼ੂਆਂ ਲਈ ਭੇਜੇਗੀ ਚਾਰਾ

ਅੰਮ੍ਰਿਤਸਰ, 13 ਜੁਲਾਈ 2023: ਪੰਜਾਬ ‘ਚ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਵੱਖ-ਵੱਖ ਗੁਰਦੁਆਰਾ ਸਾਹਿਬ ਵੱਲੋਂ ਜ਼ਰੂਰੀ ਸੇਵਾਵਾ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਹੜ੍ਹ (floods) ਪੀੜਤਾਂ ਦੀ ਮੱਦਦ ਕੀਤੀ ਜਾ ਸਕੇ| ਇਹ ਕਹਿਣਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦਾ ਜੋ ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਹੁੰਚੇ।

ਹੜ੍ਹ ਪੀੜਤਾਂ ਲਈ ਵੱਡੇ ਐਲਾਨ ਕਰਦਿਆਂ ਉਨਾਂ ਕਿਹਾ ਕੀ ਐਸਜੀਪੀਸੀ ਵਲੋਂ ਲੰਗਰ ਦੇ ਨਾਲ ਨਾਲ ਮੈਡੀਕਲ ਸੇਵਾਵਾਂ ਸਮੇਤ ਹਰ ਤਰ੍ਹਾਂ ਨਾਲ ਹੜ੍ਹ ਪੀੜਤਾਂ ਦੀ ਮੱਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜਦੋਂ ਕੋਈ ਆਫਤ ਆਈ ਹੈ ਤਾਂ ਐਸਜੀਪੀਸੀ ਅਤੇ ਗੁਰੂ ਦੀ ਸੰਗਤ ਹਮੇਸ਼ਾ ਹੀ ਮੱਦਦ ਲਈ ਅੱਗੇ ਆਈ ਹੈ। ਉਨ੍ਹਾਂ ਕਿਹਾ ਕਿ ਹੜ੍ਹ (floods) ਦੀ ਮਾਰ ਨਾਲ ਫਸਲਾਂ ਪ੍ਰਭਾਵਿਤ ਹੋਣ ਕਰਕੇ ਪਸ਼ੂਆਂ ਦਾ ਚਾਰਾ ਵੀ ਵੱਡੇ ਪੱਧਰ ‘ਤੇ ਖ਼ਰਾਬ ਹੋ ਚੁੱਕਾ ਹੈ | ਜਿਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਸ਼ੂਆਂ ਦੇ ਲਈ ਚਾਰੇ ਦੀ ਵੀ ਸੇਵਾ ਕਰਨ ਦਾ ਉਪਰਾਲਾ ਸ਼ੁਰੂ ਕਰਨ ਦੀ ਪਹਿਲਕਦਮੀ ਕੀਤੀ ਜਾ ਰਹੀ ਹੈ। ਉਨਾਂ ਐਸਜੀਪੀਸੀ ਮੈਂਬਰਾਂ ਅਤੇ ਸੰਗਤ ਨੂੰ ਅਪੀਲ ਕੀਤੀ ਕਿ ਲੋਕ ਪਸ਼ੂਆਂ ਦੇ ਲਈ ਚਾਰਾ ਤੂੜੀ ਆਦਿ ਦੀ ਮੱਦਦ ਲਈ ਅੱਗੇ ਆਉਣ ਤੇ ਐਸਜੀਪੀਸੀ ਵੱਲੋਂ ਵੀ ਪਸ਼ੂਆਂ ਦੇ ਲਈ ਪਸ਼ੂ ਆਚਾਰ ਦੀ ਖਰੀਦ ਕੀਤੀ ਜਾਵੇਗੀ |

ਜਿੱਥੋਂ-ਜਿੱਥੋ ਵੀ ਪਸ਼ੂ ਪਾਲਕਾਂ ਦੀ ਮੰਗ ਆਵੇਗੀ, ਉੱਥੇ ਜ਼ਰੂਰਤਮੰਦਾਂ ਨੂੰ ਸਪਲਾਈ ਪਹੁੰਚਾਈ ਜਾਵੇਗੀ। ਉਨਾਂ ਕਿਹਾ ਕਿ ਦੂਜੇ ਰਾਜਾਂ ਤੋਂ ਵੀ ਹਾੜ੍ਹ ਪੀੜਤਾਂ ਲਈ ਮੱਦਦ ਭੇਜੀ ਜਾ ਰਹੀ ਹੈ ਤਾਂ ਜੋ ਐਸਜੀਪੀਸੀ ਦੇ ਸਹਿਯੋਗ ਨਾਲ ਪੀੜਤਾਂ ਦੇ ਹੋਏ ਨੁਕਸਾਨ ਦੀ ਵੱਧ ਤੋਂ ਵੱਧ ਪੂਰਤੀ ਕੀਤੀ ਜਾ ਸਕੇ।