ਚੰਡੀਗੜ੍ਹ, 9 ਅਪ੍ਰੈਲ 2022 : 14 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਨਿਹਾਲ ਪ੍ਰੋਡੈਕਸ਼ਨਸ ਵੱਲੋਂ “ਮਾਤਾ ਸਾਹਿਬ ਕੌਰ” ਦੀ ਜੀਵਨਸ਼ੈਲੀ ਨਾਲ ਸਬੰਧਿਤ ਐਨੀਮੇਟਿਡ ਫਿਲਮ ‘ਤੇ ਐਸ.ਜੀ.ਪੀ.ਸੀ. ਵੱਲੋਂ ਰੋਕ ਲਗਾ ਦਿੱਤੀ ਹੈ।
ਗੁਰਬਖ਼ਸ਼ ਸਿੰਘ ਨਿਹਾਲ ਵੱਲੋਂ ਐਸ.ਜੀ.ਪੀ.ਸੀ. ਨੂੰ ਤਿੰਨ ਵਾਰ ਇਸ ਫਿਲਮ ਦੀ ਲਿਖਤੀ ਰੂਪ ਵਿੱਚ ਪੱਤਰ ਲਿਖ ਕੇ ਭੇਜੇ ਗਏ ਸਨ।
ਉਸ ਤੋਂ ਬਾਅਦ ਇਸ ਫਿਲਮ ਨੂੰ ਐਸ.ਜੀ.ਪੀ.ਸੀ. ਵੱਲੋਂ ਬਣਾਈ ਗਈ ਕਮੇਟੀ ਦੇ ਮੈਬਰਾਂ ਦੀ ਹਾਜ਼ਰੀ ਵਿੱਚ ਬੈਠ ਕੇ ਦੇਖਿਆ ਗਿਆ। ਫਿਲਮ ਨੂੰ ਦੇਖਣ ਤੇ ਕਮੇਟੀ ਮੈਬਰੀਂ ਨੇ ਇਸ ਤੇ ਰੋਕ ਲਗਾ ਦਿੱਤੀ ਹੈ।
ਰੋਕ ਲਗਾਉਣ ਦਾ ਕਾਰਨ
ਐਸ.ਜੀ.ਪੀ.ਸੀ. ਨੇ ਇਸ ਫਿਲਮ ‘ਤੇ ਰੋਕ ਲਗਾਉਣ ਦਾ ਕਾਰਨ ਦੱਸਦੇ ਹੋਏ ਕਿਹਾ ਕੇ ਇਸ ਫਿਲਮ ਵਿੱਚ ਮਾਤਾ ਸੁੰਦਰੀ ਜੀ ਦੇ ਇਤਿਹਾਸ ਨੂੰ ਮਾਤਾ ਸਾਹਿਬ ਕੌਰ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕੇ ਜਦੋਂ ਦਰਸ਼ਕ ਫਿਲਮ ਦੇਖਣ ਜਾਣਗੇ, ਤਾਂ ਉਹ ਜੁੱਤੀਆ ਪਾ ਕੇ ਬੈਠਣਗੇ ਜੋ ਬਹੁਤ ਵੱਡੀ ਗਲਤੀ ਹੈ।