Shiromani Akali Dal: ਦੋ ਦਸੰਬਰ ਦੇ ਇਤਿਹਾਸਿਕ ਪੰਥਕ ਘਟਨਾਕ੍ਰਮ ਦੌਰਾਨ ਕੌਮ ਦੀ ਖੁੱਲ੍ਹੀ ਕਚਹਿਰੀ’ਚ ਸੁਣਾਏ ਗਏ ਫੈਸਲਿਆਂ ਨੇ ਇੱਕ ਵੱਡੀ ਬਹਿਸ ਨੂੰ ਸਮਾਪਤ ਕੀਤਾ ਹੈ ਤਾਂ ਦੂਜੀ ਵੱਡੀ ਬਹਿਸ ਨੂੰ ਜਨਮ ਦਿੱਤਾ । ਸਿੱਖ ਧਰਮ ਦੀ ਓਪਨ ਕੋਰਟ ‘ਚ ਗਲਤੀਆਂ ਗੁਨਾਹਾਂ ਦਾ ਨੇ ਸਿਰਫ ਜ਼ਿਕਰ ਸੀ ਸਗੋਂ ਨਾਲ ਦੀ ਨਾਲ ਸਜਾ (ਸੇਵਾ) ਦਾ ਵੀ ਜ਼ਿਕਰ ਸੀ।
ਵੱਡੀ ਬਹਿਸ ਜਿਸ ਨੂੰ ਲੈ ਕੇ ਪਿਛਲੇ ਡੇਢ ਦਹਾਕੇ ਤੋਂ ਕੌਮ ਦੇ ਜ਼ਹਿਨ ‘ਚ ਪੈਦਾ ਹੋਏ ਸਵਾਲਾਂ ਗੁੰਝਲਾਂ ਨੂੰ ਸੁਲਝਾ ਦਿੱਤਾ ਗਿਆ । ਘਟਨਾਕ੍ਰਮ ਦੀ ਸ਼ੁਰੂਆਤ ਡੇਰਾ ਸਿਰਸਾ ਖਿਲਾਫ ਦਰਜ ਕੇਸ ਵਾਪਸ ਲੈਣ ਦਾ ਪਰਦਾ ਭੇਦ ਸਾਹਮਣੇ ਸੀ। ਇਸਦੇ ਨਾਲ ਹੀ ਪੁਲਿਸ ਅਫਸਰ ਸੁਮੇਧ ਸੈਣੀ ਨੂੰ ਡੀਜੀਪੀ ਲਗਾਉਣ ਦਾ ਗੁਨਾਹ ਸੀ, ਆਲਮ ਸੈਨਾ ਦੇ ਮੁਖੀ ਇਜ਼ਹਾਰ ਆਲਮ ਪਰਿਵਾਰ ਨੂੰ ਪੰਥਕ ਸਰਕਾਰ ‘ਚ ਤਾਕਤ ਦੇਣ ਦਾ ਸਵਾਲ ਸੀ ਜਾਂ ਫਿਰ ਇਸ ਤੋਂ ਵੀ ਉਪਰ ਸਭ ਤੋਂ ਵੱਡਾ ਗੁਨਾਹ ਡੇਰਾ ਮੁਖੀ ਨੂੰ ਦਿਵਾਈ ਗਈ ਮੁਆਫੀ ਦਾ ਸਵਾਲ ਸੀ।
ਇਸ ਸਭ ਲਈ ਕੌਣ ਜਿੰਮੇਵਾਰ ਸੀ ? ਜਿਸ ਤੇ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਕਬੂਲਨਾਮੇ ਨੇ ਸਾਰੇ ਸਵਾਲਾਂ ਨੂੰ ਖਤਮ ਕਰ ਦਿੱਤਾ । ਇਸ ਦੇ ਨਾਲ ਬਾਕੀ ਨੇਤਾਵਾਂ ਵਲੋ ਖੁੱਲ੍ਹੀ ਆਵਾਜ ਵਿੱਚ ਮੰਨਣਾ ਕਿ ਅਸੀਂ ਸਾਰੇ ਦੋਸ਼ੀ ਸੀ ਇਸ ਨੇ ਸਾਬਿਤ ਕੀਤਾ ਕਿ ਸਿਆਸੀ ਤਾਕਤ ਹੰਢਾ ਚੁੱਕੀ ਲੀਡਰਸ਼ਿਪ ਦੀ ਹੈਂਕੜ ਸੰਗਤ ਦੀ ਕਚਹਿਰੀ ਵਿੱਚ ਚਕਨਾਚੂਰ ਸੀ।
ਅਕਾਲੀ ਸਿਆਸਤ ਦੇ ਇਕ ਅਧਿਆਏ ਦੀ ਸਮਾਪਤੀ ‘ਤੇ ਮੋਹਰ ਲਗਾਉਂਦੇ ਜੱਥੇਦਾਰ ਸਾਹਿਬ ਸਾਹਿਬ ਦੇ ਇਹ ਸ਼ਬਦ ਕਿ ਮੌਜੂਦਾ ਲੀਡਰਸ਼ਿਪ ਪੰਥਕ ਪਾਰਟੀ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੀ ਜਿਸ ਲਈ ਅਗਲੇ ਨਿਰਦੇਸ਼ ਨਾਲ ਹੀ ਅਗਲੀ ਵੱਡੀ ਬਹਿਸ ਨੂੰ ਜਨਮ ਦੇ ਦਿੱਤਾ।
ਜਿਸ ਅਕਾਲੀ ਸਿਆਸਤ ਦੇ ਉਸ ਅਧਿਆਏ ਦੀ ਸਮਾਪਤੀ ਨੂੰ ਸੰਗਤ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਅਤੇ ਕੰਨਾਂ ਨਾਲ ਸੁਣਿਆ ਕਿ ਮੌਜੂਦਾ ਲੀਡਰਸ਼ਿਪ ਭਰੋਸਾ ਗੁਆ ਚੁੱਕੀ ਹੈ | ਕੀ ਹਾਲੇ ਵੀ ਉਸ ਦੀ ਮੁੜ ਸੁਰਜੀਤੀ ਦੀ ਕੋਈ ਆਸ ਬਚੀ ਨਜ਼ਰ ਆਉਂਦੀ ਹੈ। ਇਸ ਤੋਂ ਖਾਸ ਕਰ ਕੀ ਸੁਖਬੀਰ ਸਿੰਘ ਬਾਦਲ ਜਿਸ ਦੇ ਵੱਡੇ ਕਬੂਲਨਾਮੇ ਸੰਗਤ ਦੀ ਕਚਰਿਰੀ ਵਿਚ ਦਰਜ਼ ਹਨ, ਉਸ ਦੀ ਅਗਵਾਈ ਹੇਠ ਮੁੜ ਪੰਥਕ ਪਾਰਟੀ ਨੂੰ ਸੁਰਜੀਤ ਕਰਨ ਦੀ ਕਵਾਇਦ ਦੀ ਜਥੇਦਾਰ ਸਾਹਿਬ ਵਲੋ ਬਣਾਈ ਕਮੇਟੀ ਜੁਰਤ ਕਰ ਪਾਵੇਗੀ।
ਅਕਾਲੀ ਸਿਆਸਤ ਨੂੰ ਗੁੜ੍ਹਤੀ ਦੇਣ ਵਾਲੀ ਪੰਥਕ ਧਰੋਹਰ ਨੂੰ ਮੰਨਣ ਵਾਲਾ ਵੋਟ ਬੈਂਕ ਇਹਨਾ ਗਲਤੀਆਂ ਗੁਨਾਹਾਂ ਦੇ ਬਾਵਜੂਦ ਅਕਾਲ ਤਖ਼ਤ ਸਾਹਿਬ ਤੋਂ ਨਕਾਰੀ ਗਈ ਲੀਡਰਸ਼ਿਪ ਨੂੰ ਗਲੇ ਲਗਾਵੇਗੀ ਇਹ ਬਹੁਤ ਵੱਡੇ ਸਵਾਲ ਹਨ।
ਪੰਥ ਦੀ ਸਿਰਮੌਰ ਜਥੇਬੰਦੀ ਨੂੰ ਸਿਆਸੀ ਤੌਰ ‘ਤੇ ਮੁੜ ਮਜ਼ਬੂਤ ਕਰਨ ਲਈ ਮਾਰੇ ਹੰਭਲੇ ਤਹਿਤ ਪੰਚ ਪ੍ਰਧਾਨੀ ਦੇ ਸੰਕਲਪ ਹੇਠ ਬਣਾਈ ਸੱਤ ਮੈਂਬਰੀ ਕਮੇਟੀ ਜਿਸ ਦੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ, ਝੂੰਦਾ ਕਮੇਟੀ ਦੇ ਮੁਖੀ ਤਹਿਤ ਵਰਕਰਾਂ ਤੱਕ ਰਾਬਤਾ ਬਣਾਉਣ ਦੇ ਤਜਰਬੇ ਹੇਠ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਇਕਬਾਲ ਸਿੰਘ ਝੂੰਦਾ, ਸੁਧਾਰ ਲਹਿਰ ਬਤੌਰ ਕਨਵੀਨਰ ਵੇਖਣ ਵਾਲੇ ਗੁਰਪ੍ਰਤਾਪ ਸਿੰਘ ਵਡਾਲਾ, ਪੰਜਾਬ ਸੁਬਾਰੀਨੇਟ ਕਮਿਸ਼ਨ ਦੇ ਸਾਬਕਾ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ, ਬੀਬੀ ਸਤਵੰਤ ਕੌਰ ਸਮੇਤ ਆਪ ਦੀ ਹਨੇਰੀ ਵਿੱਚ ਜਿੱਤਣ ਵਾਲੇ ਅਤੇ ਮੌਜੂਦਾ ਨਕਾਰੀ ਗਈ ਲੀਡਰਸ਼ਿਪ ਤੋ ਦੂਰ ਚਲ ਰਹੇ ਮਨਪ੍ਰੀਤ ਇਯਾਲੀ ਨਵੀਂ ਭਰਤੀ ਨਵੇਂ ਡੈਲੀਗੇਟ ਬਣਾਉਣ ਤੋਂ ਲੈਕੇ ਨਵੇਂ ਪ੍ਰਧਾਨ ਦੀ ਨਿਯੁਕਤੀ ਤੱਕ ਕਿਸ ਤਰਾਂ ਜਿੰਮੇਵਾਰੀ ਅਦਾ ਕਰ ਪਾਉਂਦੇ ਹਨ ।
ਇਸ ਕਮੇਟੀ ਦੇ ਸਾਹਮਣੇ ਠੀਕ ਉਸੇ ਤਰ੍ਹਾਂ ਦਾ ਦਬਾਅ ਕੀ ਰਹੇਗਾ ਜਿਸ ਤਰੀਕੇ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਸਿੰਘ ਸਾਹਿਬਾਨਾਂ ਤੇ ਕੀਤੀ ਗਈ ਸੀ ਜਿਸ ਦਾ ਜ਼ਿਕਰ ਓਹਨਾ ਨੇ ਇਤਿਹਾਸਿਕ ਫੈਸਲਾ ਸੁਣਾਉਂਦੇ ਸੀ। ਕਿਉ ਕਿ ਤਖ਼ਤ ਤੋ ਇਹ ਕਿ ਮੌਜੂਦਾ ਲੀਡਰਸ਼ਿਪ ਭਰੋਸਾ ਗੁਆ ਚੁੱਕੀ ਹੈ ਨਕਾਰੀ ਗਈ ਲੀਡਰਸ਼ਿਪ ਦਾ ਪ੍ਰਭਾਵ ਕੀ ਇਸ ਨਵੀਂ ਸਥਾਪਿਤ ਕਮੇਟੀ ਤੇ ਤਾਂ ਨਹੀਂ ਪਵੇਗਾ।
ਮੁੜ ਸੁਰਜੀਤੀ ਤਹਿਤ ਮਾਰੇ ਹੰਭਲੇ ਉਪਰੰਤ ਇੱਕ ਆਦੇਸ਼ ਜਿਸ ਨੇ ਕਿ ਸਭ ਦਾ ਧਿਆਨ ਖਿੱਚਿਆ ਉਸ ਵਿੱਚ ਅਸਤੀਫ਼ਾ ਦੇ ਚੁੱਕੇ ਆਗੂਆਂ ਦੇ ਅਸਤੀਫ਼ੇ ਤਿੰਨ ਦਿਨ ਅੰਦਰ ਸਵੀਕਾਰ ਕਰਨ ਦੇ ਹੁਕਮ ਦਿੱਤੇ ਗਏ ਸੀ। ਕਿ ਇਹਨਾਂ ਅਸਤੀਫਿਆਂ ਤੋਂ ਬਾਅਦ ਠੀਕ ਓਹਨਾ ਅਹੁਦਿਆਂ ਤੇ ਨਵੀਆਂ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਕੀਤੀਆਂ ਜਾਣਗੀਆਂ ਜਾਂ ਫਿਰ ਨਵੇਂ ਸੰਗਠਨ ਤੋ ਬਾਅਦ ਨਿਯੁਕਤੀਆਂ ਤੈਅ ਹੋਣਗੀਆਂ ਇਹ ਵੀ ਕਾਫੀ ਵੱਡਾ ਸਵਾਲ ਹੈ ਅਤੇ ਇਸ ਤੋਂ ਵੱਡੀ ਗੱਲ ਕਿਹੜੇ ਕਿਹੜੇ ਆਗੂਆਂ ਦੇ ਅਸਤੀਫ਼ੇ ਰਾਜਸੀ ਮਾਮਲਿਆਂ ਦੀ ਕਮੇਟੀ ਸਵੀਕਾਰ ਕਰਦੀ ਹੈ ।
ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਤੋ ਓਹਨਾ ਦੇ ਸਮਰਥਨ ‘ਚ ਅਸਤੀਫ਼ੇ ਦੇਣ ਵਾਲਿਆਂ ‘ਚ ਓਹਨਾ ਦੇ ਬੇਹੱਦ ਕਰੀਬੀ ਸਾਥੀ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ, ਐਨ ਕੇ ਸ਼ਰਮਾ, ਸਾਬਕਾ ਵਿਧਾਇਕ ਰੋਜ਼ੀ ਬਰਕੰਦੀ, ਪਰਮਬੰਸ ਸਿੰਘ ਬੰਟੀ ਰੋਮਾਣਾ, ਸਾਬਕਾ ਮੰਤਰੀ ਦਲਜੀਤ ਚੀਮਾ ਦੇ ਜਿਕਰ ਹੈ ਜਿਨ੍ਹਾਂ ਨੇ ਮੀਡੀਆ ਦੇ ‘ਚ ਆ ਕੇ ਆਪਣੇ ਅਸਤੀਫਿਆਂ ਦਾ ਜਿਕਰ ਕੀਤਾ ਸੀ।
—ਰਮਨਦੀਪ ਸ਼ਰਮਾ—