ਸ਼੍ਰੋਮਣੀ ਅਕਾਲੀ ਦਲ ਮੋਗਾ ਵੱਲੋਂ ਅੰਤ੍ਰਿਗ ਕਮੇਟੀ ਵੱਲੋਂ ਲਏ ਗਏ ਫੈਸਲਿਆਂ ਦੀ ਸਖਤ ਨਿਖੇਧੀ

9 ਮਾਰਚ 2025: ਸ਼੍ਰੋਮਣੀ ਅਕਾਲੀ ਦਲ (Shiromani Akali Dal) ਜ਼ਿਲ੍ਹਾ ਮੋਗਾ ਦੇ ਸੀਨੀਅਰ ਆਗੂ ਸਾਹਿਬਾਨ ਨੇ ਡੱਟ ਕੇ ਇਹ ਕਿਹਾ ਕਿ ਅੰਤ੍ਰਿਗ ਕਮੇਟੀ ਵੱਲੋਂ ਲਿਆ ਫੈਸਲਾ ਸਰਾਸਰ ਕਾਹਲੀ ਵਿੱਚ ਲਿਆ ਗਿਆ ਫੈਸਲਾ ਹੈ ਅਤੇ ਗਲਤ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਲਈ ਘੱਟੋ ਘੱਟ ਪਹਿਲਾਂ ਕੋਈ ਬੁੱਧੀਜੀਵੀਆਂ ਦਾ ਪੈਨਲ ਬਣਾਇਆ ਜਾਂਦਾ। ਅਚਾਨਕ ਜਥੇਦਾਰ ਸਾਹਿਬਾਨ ਨੂੰ ਅਹੁਦਿਆਂ ਤੋਂ ਹਟਾ ਦੇਣਾ ਨਾਲ ਸਾਰੀ ਕੌਮ ਦੀ ਹਤਕ ਮਹਿਸੂਸ ਹੋ ਰਹੀ ਹੈ।

ਸਰਵਉੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਵ ਪ੍ਰਮਾਣਿਤ ਬਣਾਉਣ ਲਈ ਸਿੱਖ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ (Shiromani Gurdwara Parbandhak Committee) ਕਮੇਟੀ ਨੂੰ ਬਣਾਇਆ ਗਿਆ ਸੀ। ਇਸ ਫੈਸਲੇ ਦੇ ਨਾਲ ਬੜੀ ਢਾਹ ਲੱਗੀ ਹੈ।ਅਸੀਂ ਸ਼੍ਰੋਮਣੀ ਅਕਾਲੀ (Shiromani Akali Dal) ਦਲ ਦੇ ਸੱਚੇ ਸਿਪਾਹੀ ਹਾਂ ਅਤੇ ਡੂੰਘੇ ਹਿਰਦੇ ਨਾਲ ਇਸ ਜਥੇਬੰਦੀ ਦੀ ਚੜਦੀ ਕਲਾ ਲਈ ਹਰ ਕੁਰਬਾਨੀ ਲਈ ਹਮੇਸ਼ਾ ਤਿਆਰ ਹਾਂ।

ਅੰਤ੍ਰਿੰਗ ਕਮੇਟੀ ਵੱਲੋਂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਾਜੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਅਤੇ ਤਖ਼ਤ ਸ੍ਰੀ ਕੇਸਗੜ ਸਾਹਿਬ (Takht Sri Kesgarh Sahib) ਦੇ ਜਥੇਦਾਰ ਜੀ ਦੀਆਂ ਸੇਵਾਵਾਂ ਖਤਮ ਕਰਨ ਦੀ ਨਿੰਦਿਆ ਕਰਦੇ ਹਾਂ।

ਬਰਜਿੰਦਰ ਸਿੰਘ ਮੱਖਣ ਬਰਾੜ
ਮੈਂਬਰ ਵਰਕਿੰਗ ਕਮੇਟੀ ,
ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ
ਹਲਕਾ ਇੰਚਾਰਜ ਧਰਮਕੋਟ

ਅਮਰਜੀਤ ਸਿੰਘ ਲੰਡੇ ਕੇ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮੋਗਾ

ਬਲਦੇਵ ਸਿੰਘ ਮਾਣੂਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ
ਬਚਿੱਤਰ ਸਿੰਘ ਘੋਲੀਆ
ਸਕੱਤਰ ਜਨਰਲ
ਸ਼੍ਰੋਮਣੀ ਅਕਾਲੀ ਦਲ ਕੈਨੇਡਾ

ਬੀਬੀ ਨਰਿੰਦਰ ਕੌਰ ਰਣੀਆਂ ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਗੁਰਮੇਲ ਸਿੰਘ ਸੰਗਤਪੁਰਾ ਮੈਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

ਗੁਰਜੰਟ ਸਿੰਘ ਭੁੱਟੋ ਰੋਡੇ ਸੀਨੀਅਰ ਅਕਾਲੀ ਆਗੂ ਹਲਕਾ ਬਾਘਾਪੁਰਾਣਾ,ਸੁਖਵਿੰਦਰ ਸਿੰਘ ਦਾਤੇਵਾਲ ਸਾਬਕਾ ਚੈਅਰਮੈਨ,ਦੀਪਕ ਸੰਧੂ ਕੌਂਸਲਰ ਹਲਕਾ ਮੋਗਾ,ਮਨਜੀਤ ਸਿੰਘ ਧੰਮੂ ਕੌਂਸਲਰ ਹਲਕਾ ਮੋਗਾ,ਜਸਪਿੰਦਰ ਕੌਰ ਰਣੀਆਂ ਜਨਰਲ ਸੱਕਤਰ ਯੂਥ ਅਕਾਲੀ ਦਲ,ਰਾਮ ਸਿੰਘ ਮਧੋਕੇ ਸਾਬਕਾ ਚੇਅਰਮੈਨ,ਦੀਦਾਰ ਸਿੰਘ ਮਧੋਕੇ ਸਾਬਕਾ ਚੈਅਰਮੈਨ,ਬਲਦੇਵ ਸਿੰਘ ਮਹਿਰੋਂ,ਬਲਜੀਤ ਸਿੰਘ ਜੱਸ ਮੰਗੇਵਾਲਾ,ਇਕਬਾਲਦੀਪ ਸਿੰਘ ਹੈਰੀ ਆਦਿ ਹਾਜ਼ਰ ਸਨ।

Read More: ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹਟਾਏ ਜਾਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਅਤੇ 6 ਹੋਰ ਆਗੂ ਆਏ ਸਾਹਮਣੇ

Scroll to Top