ਚੰਡੀਗੜ੍ਹ, 14 ਅਗਸਤ 2024: ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਵੱਡਾ ਝਟਕਾ ਲੱਗਾ ਹੈ | ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ (Sukhwinder Sukhi) ਆਮ ਆਦਮੀਂ ਪਾਰਟੀ ‘ਚ ਸ਼ਾਮਲ ਹੋ ਗਏ ਹਨ | ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ ਹੈ | ਜਿਕਰਯੋਗ ਹੈ ਕਿ ਡਾ: ਸੁਖਵਿੰਦਰ ਕੁਮਾਰ ਸੁੱਖੀ ਦਾ ਪਰਿਵਾਰ ਬਸਪਾ ਨਾਲ ਜੁੜਿਆ ਹੋਇਆ ਹੈ। ਸੁੱਖੀ ਨੇ 2009 ‘ਚ ਬਸਪਾ ਦੀ ਟਿਕਟ ‘ਤੇ ਚੋਣ ਲੜੀ ਸੀ। ਬਾਅਦ ‘ਚ ਸੁਖਵਿੰਦਰ ਬਹੁਜਨ ਸਮਾਜ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ ਸਨ । 2017 ‘ਚ ਅਕਾਲੀ ਦਲ ਵੱਲੋਂ ਬੰਗਾ ਵਿਧਾਨ ਸਭਾ ਹਲਕੇ ਤੋਂ ਜਿੱਤੇ। 2022 ‘ਚ ਪੰਜਾਬ ‘ਚ ਅਕਾਲੀ ਦਲ ਦੇ ਸਿਰਫ਼ ਤਿੰਨ ਵਿਧਾਇਕ ਹੀ ਚੋਣ ਜਿੱਤੇ ਸਨ, ਇਨ੍ਹਾਂ ‘ਚੋਂ ਇੱਕ ਸੁਖਵਿੰਦਰ ਸੁੱਖੀ ਹੈ। ਸੁੱਖੀ ਬੰਗਾ ਵਿਧਾਨ ਸਭਾ ਤੋਂ ਦੂਜੀ ਵਾਰ ਜਿੱਤੇ ਹਨ।
ਫਰਵਰੀ 23, 2025 5:20 ਬਾਃ ਦੁਃ