Giani Harpreet Singh

ਸ਼੍ਰੋਮਣੀ ਅਕਾਲੀ ਦਲ ਭਗੌੜਿਆਂ ਦਾ ਦਲ ਬਣ ਗਿਆ ਹੈ: ਗਿਆਨੀ ਹਰਪ੍ਰੀਤ ਸਿੰਘ

ਚੰਡੀਗੜ੍ਹ, 14 ਫਰਵਰੀ 2025: ਤਖਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਦੀ ਸੇਵਾ ਤੋਂ ਮੁਕਤ ਕੀਤੇ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਵੱਲੋਂ ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਭਗੌੜਿਆਂ ਦਾ ਦਲ ਕਰਾਰ ਦਿੱਤਾ ਹੈ |

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਮੁਨਕਰ ਹੋ ਕੇ ਭਰਤੀ ਕਰਨ ਵਾਲਾ ਅਕਾਲੀ ਦਲ, ਅਕਾਲੀ ਦਲ ਨਹੀਂ ਰਿਹਾ, ਇਹ ਭਗੌੜਿਆਂ ਦਾ ਦਲ ਬਣ ਕੇ ਰਹਿ ਗਿਆ ਹੈ ਤੇ ਭਗੋੜਿਆਂ ਦੇ ਦਲ ਵੱਲੋਂ ਇਹ ਭਰਤੀ ਕੀਤੀ ਜਾ ਰਹੀ ਹੈ |

ਉਹਨਾਂ (Giani Harpreet Singh) ਕਿਹਾ ਕਿ ਸੱਤ ਮੈਂਬਰੀ ਕਮੇਟੀ ਦੇ ਗਠਨ ਸਬੰਧੀ ਅੱਜ ਜੋ ਬੈਠਕ ਰੱਖੀ ਸੀ, ਮੈਂ ਹੈਰਾਨ ਹਾਂ ਕਿ ਇਸ ਬੈਠਕ ‘ਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੂੰ ਵੀ ਬੁਲਾਇਆ ਗਿਆ ਸੀ ਭਾਵੇਂ ਉਹਨਾਂ ਵੱਲੋਂ ਇਹ ਕਿਹਾ ਕਿਹਾ ਹੈ ਕਿ ਉਹਨਾਂ ਨੂੰ ਸੱਦਾ ਨਹੀਂ ਦਿੱਤਾ ਗਿਆ l

ਉਨ੍ਹਾਂ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਮੁਨਕਰ ਹੋਣ ਵਾਲੇ ਭਗੌੜਾ ਦਲ ਨੂੰ ਸਿੱਖ ਕਦੇ ਵੀ ਮੁਆਫ ਨਹੀਂ ਕਰਨਗੇ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਅਜੇ ਸਿਆਸਤ ‘ਚ ਆਉਣ ਦਾ ਕੋਈ ਵਿਚਾਰ ਨਹੀਂ | ਉਹ ਗੁਰਮੁਖ ਦੇ ਵਿਦਿਆਰਥੀ ਹਨ ਅਤੇ ਪਰ ਫਿਰ ਵੀ ਜੇਕਰ ਭਗੌੜਾ ਦਲ ਉਹਨਾਂ ਨੂੰ ਇਸੇ ਤਰ੍ਹਾਂ ਪਰੇਸ਼ਾਨ ਕਰਦਾ ਰਿਹਾ ਤਾਂ ਹੋ ਸਕਦਾ ਹੈ ਉਹ ਰਾਜਨੀਤੀ ਵਿੱਚ ਆਉਣ ਉਨਾਂ ਸਮੁੱਚੇ ਸਿੱਖ ਜਗਤ ਨੂੰ ਅਪੀਲ ਕੀਤੀ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਕਰਨ ਕਿਉਂਕਿ ਇੱਕ ਸਿੱਖ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਸਭ ਤੋਂ ਵੱਡਾ ਆਦੇਸ਼ ਹੈ |

Read More: ਜਥੇਦਾਰ ਸਾਹਿਬਾਨ ਨੂੰ ਜਲੀਲ ਕਰਕੇ ਸੇਵਾਮੁਕਤ ਕਰਨਾ ਬੇਹੱਦ ਮੰਦਭਾਗਾ ਵਰਤਾਰਾ: ਜਥੇਦਾਰ ਗਿਆਨੀ ਰਘਬੀਰ ਸਿੰਘ

Scroll to Top