ਸ਼੍ਰੋਮਣੀ ਅਕਾਲੀ ਦਲ ਨੇ SC ਵਿੰਗ ਦੇ ਰੋਪੜ ਵਿਧਾਨ ਸਭਾ ਹਲਕੇ ਦੇ ਸਰਕਲ ਪ੍ਰਧਾਨਾਂ ਦਾ ਕੀਤਾ ਐਲਾਨ

sukhbir singh badal

ਰੂਪਨਗਰ 20 ਨਵੰਬਰ 2021 :  ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ ਵਿੰਗ ਦੇ ਪ੍ਰਧਾਨ ਸ. ਗੁਲਜਾਰ ਸਿੰਘ ਰਾਣੀਕੇ ਸਾਬਕਾ ਕੈਬਨਿਟ ਮੰਤਰੀ ਨੇ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਜਿਲ੍ਹਾ ਪ੍ਰਧਾਨ ਜਥੇਦਾਰ ਗੁਰਿੰਦਰ ਸਿੰਘ ਗੋਗੀ ਅਤੇ ਜਿਲ੍ਹੇ ਦੇ ਐਸ.ਸੀ ਵਿੰਗ ਦੇ ਪ੍ਰਧਾਨ ਜਥੇਦਾਰ ਰਾਮ ਸਿੰਘ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਰੋਪੜ ਵਿਧਾਨ ਸਭਾ ਹਲਕੇ ਦੇ ਵੱਖ-ਵੱਖ 6 ਸਰਕਲਾਂ ਦੇ ਸਰਕਲ ਪ੍ਰਧਾਨਾਂ ਦਾ ਐਲਾਨ ਕੀਤਾ।ਇਸ ਅਨੁਸਾਰ ਰੂਪਨਗਰ ਸ਼ਹਿਰੀ ਤੋਂ ਸ਼੍ਰੀ ਰਜਿੰਦਰ ਕੁਮਾਰ ਬੜੀ ਹਵੇਲੀ, ਪੁਰਖਾਲੀ ਸਰਕਲ ਤੋਂ ਸ. ਗੁਰਦਾਸ ਸਿੰਘ ਮੀਆਂਪੁਰ, ਘਨੌਲੀ ਸਰਕਲ ਤੋਂ ਸ਼੍ਰੀ ਜਗਤਾਰ ਸਿੰਘ ਮਲਕਪੁਰ , ਅਬਿਆਣਾ ਸਰਕਲ ਤੋਂ ਸ਼੍ਰੀ ਮਨੋਹਰ ਲਾਲ ਚੌਤਾਂ , ਨੂਰਪੁਰ ਬੇਦੀ ਸਰਕਲ ਤੋਂ ਸ਼੍ਰੀ ਭਾਰਤ ਭੂਸ਼ਣ ਹੈਪੀ ਆਜਮਪੁਰ ਅਤੇ ਡੂਮੇਵਾਲ ਸਰਕਲ ਤੋਂ ਸ. ਸਵਰਨਜੀਤ ਬੈਂਸ ਝੱਜ ਮੈਂਬਰ ਬਲਾਕ ਸੰਮਤੀ ਲਗਾਇਆ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।