July 5, 2024 12:32 am
Summer Hill

Shimla Landslide: ਸਮਰ ਹਿੱਲ ਇਲਾਕੇ ‘ਚ ਮਲਬੇ ‘ਚੋਂ ਹੁਣ ਤੱਕ 14 ਲਾਸ਼ਾਂ ਬਰਾਮਦ, ਰੈਸਕਿਊ ਜਾਰੀ

ਚੰਡੀਗੜ੍ਹ, 16 ਅਗਸਤ 2023: ਰਾਜਧਾਨੀ ਸ਼ਿਮਲਾ ਦੇ ਸਮਰ ਹਿੱਲ (Summer Hill) ਇਲਾਕੇ ‘ਚ 14 ਅਗਸਤ ਨੂੰ ਜ਼ਮੀਨ ਖਿਸਕਣ ਤੋਂ ਬਾਅਦ ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ., ਸੈਨਾ, ਸਥਾਨਕ ਪੁਲਸ ਅਤੇ ਹੋਮਗਾਰਡਜ਼ ਵੱਲੋਂ ਬਚਾਅ ਕਾਰਜ ਚਲਾਏ ਜਾ ਰਹੇ ਹਨ। ਐਸਡੀਐਮ ਸ਼ਿਮਲਾ (ਸ਼ਹਿਰੀ) ਭਾਨੂ ਗੁਪਤਾ ਨੇ ਦੱਸਿਆ ਕਿ 14 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਸਥਾਨਕ ਲੋਕਾਂ ਦੇ ਅਨੁਸਾਰ, ਅਸੀਂ ਪੁਸ਼ਟੀ ਕੀਤੀ ਹੈ ਕਿ 21 ਲਾਸ਼ਾਂ ਹੋ ਸਕਦੀਆਂ ਹਨ, ਜਿਨ੍ਹਾਂ ਵਿੱਚੋਂ ਅਸੀਂ ਪਿਛਲੇ ਦੋ ਦਿਨਾਂ ਵਿੱਚ 14 ਲਾਸ਼ਾਂ ਬਰਾਮਦ ਕੀਤੀਆਂ ਹਨ। ਐਸਡੀਐਮ ਸ਼ਿਮਲਾ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਜਾਰੀ ਹੈ। ਐੱਨ.ਡੀ.ਆਰ.ਐੱਫ., ਐੱਸ.ਡੀ.ਆਰ.ਐੱਫ., ਫੌਜ, ਸਥਾਨਕ ਪੁਲਿਸ ਅਤੇ ਹੋਮ ਗਾਰਡ ਆਪਰੇਸ਼ਨ ਵਿੱਚ ਲੱਗੇ ਹੋਏ ਹਨ। ਜੇਕਰ ਸਾਨੂੰ ਕੋਈ ਸਕਾਰਾਤਮਕ ਖ਼ਬਰ ਮਿਲਦੀ ਹੈ ਕਿ ਕੁਝ ਲੋਕ ਜ਼ਿੰਦਾ ਹਨ, ਤਾਂ ਅਸੀਂ ਉਨ੍ਹਾਂ ਨੂੰ ਸਹੀ ਢੰਗ ਨਾਲ ਬਚਾ ਲਵਾਂਗੇ।

ਸਮਰ ਹਿੱਲ (Summer Hill) ਵਿੱਚ ਇੱਕ ਹੀ ਪਰਿਵਾਰ ਦੇ ਸੱਤ ਜਣੇ ਵੀ ਲਾਪਤਾ ਹਨ। ਰਿਸ਼ਤੇਦਾਰ ਚਿੰਤਤ ਹਨ ਕਿਉਂਕਿ ਉਨ੍ਹਾਂ ਦੇ ਅਜ਼ੀਜ਼ਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਹਇਹ ਸਾਰੇ ਸ਼ਿਵ ਮੰਦਰ ਵਿੱਚ ਸਨ। ਪਰ ਇਸ ਤੋਂ ਇਲਾਵਾ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਰਸਤੇ ਤੋਂ ਬਾਹਰ ਆ ਰਹੇ ਕਿੰਨੇ ਲੋਕ ਜ਼ਮੀਨ ਖਿਸਕਣ ਦੀ ਲਪੇਟ ਵਿਚ ਆ ਗਏ। ਇਹ ਜਾਣਕਾਰੀ ਸਥਾਨਕ ਕੌਂਸਲਰ ਨੇ ਦਿੱਤੀ ਹੈ। ਸਥਾਨਕ ਪ੍ਰਸ਼ਾਸਨ ਮੁਤਾਬਕ ਮੰਦਰ ‘ਚ ਪੂਜਾ ਚੱਲ ਰਹੀ ਸੀ ਜਦੋਂ ਜ਼ਮੀਨ ਖਿਸਕ ਗਈ।

ਇਸ ਦੇ ਨਾਲ ਹੀ ਸ਼ਿਮਲਾ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਸ਼ਿਵਬਾੜੀ ਮੰਦਿਰ ਹਾਦਸੇ ਤੋਂ ਬਾਅਦ ਸ਼ਿਮਲਾ ਅਤੇ ਸਮਰਹਿਲ ਦੇ ਆਸ-ਪਾਸ ਦੇ ਇਲਾਕਿਆਂ ‘ਚੋਂ ਕੋਈ ਵਿਅਕਤੀ ਲਾਪਤਾ ਹੈ ਤਾਂ ਉਸ ਦਾ ਨਾਮ, ਪਤਾ, ਮੋਬਾਈਲ ਨੰਬਰ ਅਤੇ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇ। ਇਸਦੇ ਲਈ ਪੁਲਿਸ ਸਟੇਸ਼ਨ ਬਾਲੂਗੰਜ 01772830193, ਪੁਲਿਸ ਕੰਟਰੋਲ ਰੂਮ ਸ਼ਿਮਲਾ 01772800100 ਅਤੇ 112 ਨੂੰ ਸੂਚਿਤ ਕਰੋ।